ਲੁਧਿਆਣਾ: ਛੋਟੀ ਉਮਰ ਵਿਚ ਹੀ ਸੂਫ਼ੀ ਗਾਇਕੀ ਵਿਚ ਚੰਗਾ ਨਾਮ ਕਮਾਉਣ ਵਾਲੇ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਬੀਤੀ ਦੇਰ ਸ਼ਾਮ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਅਚਾਨਕ ਦਿਲ ਦੀ ਧੜਕਣ ਰੁਕਣ ਕਰਕੇ ਹੋਈ ਹੈ।
ਜਲੰਧਰ ਬਾਈਪਾਸ ਭੱਟੀਆਂ ਦੇ ਰਹਿਣ ਵਾਲੇ ਵਿੱਕੀ ਬਾਦਸ਼ਾਹ ਦੀ ਤਿੰਨ ਬੇਟੀਆਂ ਤੇ ਇੱਕ ਬੇਟਾ ਹੈ ਜਿਨ੍ਹਾਂ ‘ਚੋਂ ਇੱਕ ਧੀ ਨੂੰ ਉਨ੍ਹਾਂ ਨੇ ਗੋਦ ਲਿਆ ਹੋਇਆ ਹੈ।
ਵਿੱਕੀ ਬਾਦਸ਼ਾਹ ਨੇ ਜਿੱਥੇ ਪੰਜਾਬੀ ਗਾਇਕੀ ‘ਚ ਵੱਡਾ ਨਾਮ ਕਮਾਇਆ ਉੱਥੇ ਹੀ ਉਨ੍ਹਾਂ ਨੂੰ ਜ਼ਿਆਦਾਤਰ ਪੀਰਾਂ ਦੀ ਦਰਗਾਹ ਜਾਗਰਣ ਤੇ ਗਾਉਂਦੇ ਸੁਣਿਆ ਗਿਆ।