ਸਵੇਜ਼: ਮਿਸਰ ਦੀ ਸਵੇਜ ਨਹਿਰ ’ਚ ਫਸੇ ਵਿਸ਼ਾਲ ਕੰਟੇਨਰ ਸ਼ਿਪ ਨੂੰ ਮੁੜ ਚਾਲੂ ਕਰ ਲਿਆ ਗਿਆ ਹੈ, ਜੋਕਿ ਪਿਛਲੇ ਮੰਗਲਵਾਰ ਤੋਂ ਉੱਥੇ ਫਸਿਆ ਹੋਇਆ ਸੀ। ਹਾਲਾਂਕਿ ਅਜੇ ਸਿਰਫ ਜਹਾਜ਼ ਨੂੰ ਦੁਬਾਰਾ ਪਾਣੀ ’ਚੋਂ ਕੱਢਣ ’ਚ ਕਾਮਯਾਬੀ ਮਿਲੀ ਹੈ।
ਸਾਲ 2018 ਵਿੱਚ ਬਣਿਆ ਇਹ ਜਹਾਜ਼ ਤਾਈਵਾਨ ਦੀ ਟਰਾਂਸਪੋਰਟ ਕੰਪਨੀ ਐਵਰਗਰੀਨ ਮਰੀਨ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਤੇਜ਼ ਹਵਾਵਾਂ ਕਰਕੇ ਕਾਬੂ ਤੋਂ ਬਾਹਰ ਹੋਣ ਕਾਰਨ ਇਹ ਨਹਿਰ ਵਿੱਚ ਫਸ ਗਿਆ।
ਜਹਾਜ਼ ਫਸਣ ਦੀ ਇਹ ਘਟਨਾ ਮੰਗਲਵਾਰ ਸਵੇਰੇ 7.40 ‘ਤੇ ਸਵੇਜ਼ ਬੰਦਰਗਹ ਦੇ ਉੱਤਰ ਵਿੱਚ ਵਾਪਰੀ। ਜਹਾਜ਼ ਚੀਨ ਤੋਂ ਨੀਦਰਲੈਂਡ ਦੇ ਬੰਦਰਗਾਹ ਸ਼ਹਿਰ ਰੋਟੇਰਡਮ ਜਾ ਰਿਹਾ ਸੀ।
ਸਮੁੰਦਰੀ ਸੇਵਾਵਾਂ ਦੇਣ ਵਾਲੀ ਕੰਪਨੀ ਇੰਚਕੈਪ ਨੇ ਆਪਣੇ ਟਵਿੱਟਰ ਉੱਤੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 4.30 ਮਿੰਟ ਉੱਤੇ ਜਹਾਜ਼ ਤੈਰਨ ਲੱਗ ਪਿਆ। ਹੁਣ ਇਸ ਨੂੰ ਪੂਰੀ ਤਰ੍ਹਾਂ ਚਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ।