ਚੰਡੀਗੜ੍ਹ: ਸ਼ਹਿਰ ਦੀ ਕਲੋਨੀ ਨੰਬਰ 4 ‘ਚ ਬੀ.ਕਾਮ ਦੀ ਪੜਾਈ ਕਰ ਰਹੇ ਇੱਕ ਵਿਦਿਆਰਥੀ ਦੀ ਜੰਗਲ ‘ਚ ਰੁੱਖ ਨਾਲ ਲਟਕਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕਲੋਨੀ ਨੰਬਰ ਚਾਰ ਵਾਸੀ ਗੌਰਵ ਕੁਮਾਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨੂੰ ਰੁੱਖ ਤੋਂ ਉਤਾਰ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਰਿਪੋਰਟ ਆਉਣ ਤੋਂ ਬਾਅਦ ਹੀ ਪੁਲਿਸ ਅੱਗੇ ਦੀ ਬਣਦੀ ਕਾਰਵਾਈ ਕਰੇਗੀ।
ਗੌਰਵ ਦੇ ਪਿਤਾ ਨਿਰੇਸ਼ ਨੇ ਪੁਲਿਸ ਨੂੰ ਦੱਸਿਆ ਕਿ ਗੌਰਵ ਦਿੱਲੀ ਵਿੱਚ ਬੀ.ਕਾਮ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਲਾਕਡਾਊਨ ਦੌਰਾਨ ਹੀ ਘਰ ਵਾਪਸ ਆਇਆ ਸੀ। ਦੇਰ ਰਾਤ ਲਗਭਗ ਦੋ ਵਜੇ ਗੌਰਵ ਬਾਥਰੂਮ ਜਾਣ ਲਈ ਉਠਿਆ ਸੀ। ਸਵੇਰੇ ਜਦੋਂ ਗੌਰਵ ਘਰ ‘ਚ ਨਹੀਂ ਮਿਲਿਆ ਤਾਂ ਆਸ-ਪਾਸ ਉਸਨੂੰ ਲਭਣਾ ਸ਼ੁਰੂ ਕੀਤਾ। ਜੰਗਲ ਦੇ ਕੋਲੋਂ ਲੰਘ ਰਹੇ ਲੋਕਾਂ ਨੇ ਗੌਰਵ ਵਾਰੇ ਪਰਿਵਾਰ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨੂੰ ਰੁੱਖ ਤੋਂ ਉਤਾਰਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉੱਥੇ ਹੀ ਪੁਲਿਸ ਗੌਰਵ ਦੇ ਪਰਿਵਾਰ ਤੋਂ ਪੁੱਛਗਿਛ ਕਰ ਰਹੀ ਹੈ ਕਿ ਕਿਤੇ ਗੌਰਵ ਕਿਸੇ ਤਰ੍ਹਾਂ ਦੇ ਡਿਪ੍ਰੈਸ਼ਨ ਵਿੱਚ ਤਾਂ ਨਹੀਂ ਸੀ ਜਾਂ ਉਸ ਨੂੰ ਕਿਸੇ ਗੱਲ ਕੋਈ ਡਰ, ਪਰੇਸ਼ਾਨੀ ਹੋਵੇ। ਪੁਲਿਸ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕਰੇਗੀ।