‘ਨਾਂਦੇੜ ਤੇ ਪਟਨਾ ਸਾਹਿਬ ਲਈ ਰੋਕੀ ਤੀਰਥ ਯਾਤਰਾ, 2 ਦਿਨਾਂ ‘ਚ ਕੱਢਾਂਗੇ ਹੱਲ’: CM ਮਾਨ

Rajneet Kaur
3 Min Read

ਬਠਿੰਡਾ : ਪੰਜਾਬ ਦੇ ਬਠਿੰਡਾ ਵਿੱਚ ਆਮ ਆਦਮੀ ਪਾਰਟੀ  ਦੀ ਵਿਕਾਸ ਕ੍ਰਾਂਤੀ ਰੈਲੀ ਸ਼ੁਰੂ ਹੋ ਗਈ ਹੈ। ਇਸ ਵਿੱਚ ਪੰਜਾਬ ਦੇ CM ਮਾਨ ਦੇ ਨਾਲ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਹਨ। ਪਾਰਟੀ ਦੇ ਅਧਿਕਾਰੀ ਅਤੇ ਵਲੰਟੀਅਰ ਕਈ ਦਿਨਾਂ ਤੋਂ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦੀ ਤਿਆਰੀ ਵਿੱਚ ਲੱਗੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਵਿਕਾਸ ਕ੍ਰਾਂਤੀ ਰੈਲੀ ਪੰਜਾਬ ਦੇ ਸੰਗਰੂਰ, ਹੁਸ਼ਿਆਰਪੁਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਅੰਮ੍ਰਿਤਸਰ ਲੋਕ ਸਭਾ ਹਲਕਿਆਂ ਵਿੱਚ ਕੀਤੀ ਗਈ ਹੈ। ਹੁਣ 7ਵੀਂ ਰੈਲੀ ਬਠਿੰਡਾ ਲੋਕ ਸਭਾ ਹਲਕੇ ਵਿੱਚ ਹੋ ਰਹੀ ਹੈ। ਬਠਿੰਡਾ ਲੋਕ ਸਭਾ ਅਧੀਨ ਪੈਂਦੇ ਬਠਿੰਡਾ-ਮਾਨਸਾ ਜ਼ਿਲ੍ਹਿਆਂ ਦੇ ਮੱਧ ਵਿੱਚ ਪੈਂਦੇ ਮੌੜ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਚੁਣਿਆ ਗਿਆ ਹੈ।

ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ‘ਤੇ ਹਮਲਾ ਕੀਤਾ। CM ਮਾਨ ਨੇ ਕਿਹਾ ਕਿ ਤੀਰਥ ਯਾਤਰਾ ਯੋਜਨਾ ਲਈ ਟ੍ਰੇਨਾਂ ਬੁੱਕ ਕਰ ਲਈਆਂ, ਪੈਸੇ ਦੇ ਦਿੱਤੇ। ਕੇਂਦਰ ਨੂੰ ਫਿਕਰ ਹੋਣ ਲੱਗੀ ਕਿ ਪੰਜਾਬ ਵਾਲੇ ਮੱਥਾ ਟੇਕਣ ਜਾ ਰਹੇ ਹਨ, ਇਹ ਅਰਦਾਸ ਕਰਦੇ ਹਨ, ਇਹ ਤਾਂ ਗੁਰੂ ਦੇ ਆਸ਼ੀਰਵਾਦ ਲੈ ਲੈਣਗੇ। ਇਨ੍ਹਾਂ ਦੀ ਯਾਤਰਾ ਰੋਕ ਦਿਓ।ਉਨ੍ਹਾਂ ਕਿਹਾ ਕਿ 7 ਤੇ 15 ਤਰੀਕਾਂ ਵਾਲੀਆਂ ਟ੍ਰੇਨਾਂ ਦੇਣ ਤੋਂ ਮਨ੍ਹਾ ਕਰ ਦਿੱਤਾ। ਕਹਿੰਦੇ ਇੰਜਣ ਨਹੀਂ ਹੈ। ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੀਦਾ। ਇਨ੍ਹਾਂ ਦਾ ਵੱਸ ਚੱਲੇ ਤਾਂ ਪੰਜਾਬ ਦਾ ਨਾਂ ਰਾਸ਼ਟਰੀ ਗਾਣ ਵਿਚੋਂ ਵੀ ਕੱਢ ਦੇਣ। ਇਨ੍ਹਾਂ ਦਾ ਕੀ ਹੈ ਇਕ ਬਿੱਲ ਲੈ ਕੇ ਆਉਣਾ ਹੈ। ਪੰਜਾਬ ਕੱਟ ਕੇ ਯੂਪੀ ਲਿਖ ਦੇਣਗੇ।

ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਪਟਨਾ ਸਾਹਿਬ ਅਤੇ ਨਾਂਦੇੜ ਦੇ ਹਜ਼ੂਰ ਸਾਹਿਬ ਲੈ ਕੇ ਜਾਣਾ ਚਾਹੁੰਦੇ ਸਨ ਪਰ ਕੇਂਦਰ ਨੇ ਯਾਤਰਾ ਰੋਕ ਦਿੱਤੀ। ਇੰਜਣ ਦੇ ਬਹਾਨੇ ਰੇਲ ਗੱਡੀਆਂ ਚੱਲਣ ਤੋਂ ਇਨਕਾਰ ਕਰ ਦਿੱਤਾ ਗਿਆ। ਦਿੱਲੀ ਵਿੱਚ ਵੀ ਅਜਿਹਾ ਕੀਤਾ ਗਿਆ, ਦਿੱਲੀ ਵਿੱਚ ਕਈ ਕੰਮ ਰੁਕੇ, ਪਰ ਅਸੀਂ ਉਨ੍ਹਾਂ ਨੂੰ ਕਰਵਾ ਦਿੱਤਾ। ਪੰਜਾਬ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਰਿਆਂ ਨੂੰ ਪਟਨਾ ਸਾਹਿਬ ਅਤੇ ਨਾਂਦੇੜ ਸਾਹਿਬ ਲੈ ਕੇ ਜਾਣਗੇ। ਦੋ ਦਿਨਾਂ ਵਿੱਚ ਹੱਲ ਲੱਭ ਲਿਆ ਜਾਵੇਗਾ।

PM ਮੋਦੀ ਹਰ ਜਗ੍ਹਾ ਕਹਿੰਦੇ ਹਨ, ਡਬਲ ਇੰਜਣ ਦੀ ਸਰਕਾਰ ਚਾਹੀਦੀ ਹੈ। ਰੇਲਵੇ ਕਹਿੰਦਾ ਹੈ ਇਨ੍ਹਾਂ ਕੋਲ ਇੰਜਣ ਨਹੀਂ ਹੈ। ਪਹਿਲਾਂ ਰੇਲਵੇ ਨੂੰ ਇੰਜਣ ਤਾਂ ਦੇ ਦਿਓ। ਦੋ ਦਿਨ ਰੁਕ ਜਾਓ, ਦੋ ਦਿਨ ਵਿਚ ਜਵਾਬ ਦੇ ਦੇਵਾਂਗੇ। ਸਾਨੂੰ ਧਰਮ ਦੇ ਨਾਂ ‘ਤੇ ਤੋੜਨ ਦੀ ਗੱਲ ਕਰਦੇ ਹਨ। ਕਿੰਨੀ ਕੋਸ਼ਿਸ਼ ਕਰ ਲਈ ਪਰ ਪੰਜਾਬ ਵਿਚ ਦੰਗੇ ਨਹੀਂ ਹੋ ਰਹੇ। ਭਾਜਪਾ ਵਾਲੇ ਸੁਣ ਲੈਣ, ਇਥੇ ਨਫਰਤ ਦਾ ਬੀਜ ਬੋਣ ਨਹੀਂ ਦੇਵਾਂਗੇ।

Share This Article
Leave a Comment