ਚੰਡੀਗੜ੍ਹ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਸਬੰਧੀ ਦਿੱਤੇ ਬਿਆਨ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਭੜਕ ਗਏ ਹਨ। ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਕਿਹਾ ਕਿ –
ਜਾਖੜ ਸਾਹਬ, ਗਿਆਨ ਘੋਟਣਾ ਬੰਦ ਕਰੋ। ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਨਸਾਨ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਤੁਸੀਂ ਹੀ ਸੀ ਜਿਹਨਾਂ ਨੇ ਕਾਂਗਰਸ ਵਿੱਚ ਧੜੇਬੰਦੀ ਸ਼ੁਰੂ ਕਰਕੇ ਲੋਕਾਂ ਵਿੱਚ ਕਾਂਗਰਸ ਦਾ ਨਾਮ ਡੋਬਿਆ ਸੀ। ਤੁਸੀਂ ਖਹਿਰਾ ਸਾਹਿਬ ਦੀ ਚਿੰਤਾ ਛੱਡ ਕੇ ਆਪਣੇ ਕੰਮ ਵੱਲ ਧਿਆਨ ਦਿਓ। ਕਾਂਗਰਸ ਦੇ ਹਰ ਛੋਟੇ ਵਰਕਰ ਤੋਂ ਲੈ ਕੇ ਸੂਬਾ ਅਤੇ ਕੇਂਦਰ ਦੀ ਕਾਂਗਰਸ ਖਹਿਰਾ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਅਸੀਂ ਮਿਲ ਕੇ ਲੜਾਂਗੇ ਅਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਖਹਿਰਾ ਸਾਹਿਬ ਜਲਦੀ ਹੀ ਲੋਕਾਂ ਦੇ ਸਾਹਮਣੇ ਆਉਣਗੇ।
Mr. @sunilkjakhar , stop preaching as it does not suit a backstabber like you. You were the one who initiated infighting in Congress and gave a bad face among the masses.
You need not to worry about Mr.@SukhpalKhaira , as every Congressman, state and centre leadership is very…
— Sukhjinder Singh Randhawa (@Sukhjinder_INC) January 6, 2024
ਸੁਨੀਲ ਜਾਖੜਨੇ ਇਕ ਨਵੇਂ ਮਾਮਲੇ ‘ਚ ਵਿਧਾਇਕ ਸੁਖਪਾਲ ਖਹਿਰਾ ਨੂੰ ਮੁੜ ਜੇਲ ‘ਚ ਸੁੱਟਣ ਦੇ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆ ਸੀ। ਜਾਖੜ ਨੇ ਦੋਸ਼ ਲਾਇਆ ਸੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲੀਡਰਸ਼ਿਪ ਨੇ ਸੁਖਪਾਲ ਖਹਿਰਾ ਦੀ ਬਲੀ ਦਿੱਤੀ ਹੈ। ਸੁਨੀਲ ਜਾਖੜ ਨੇ ਖਹਿਰਾ ਖਿਲਾਫ ਦਰਜ ਨਵੇਂ ਕੇਸ ਨੂੰ ਵੀ ਬੋਗਸ ਕਰਾਰ ਦਿੱਤਾ। ਜਾਖੜ ਨੇ ਪੰਜਾਬ ਸਰਕਾਰ ਖਿਲਾਫ ਖੁੱਲ੍ਹ ਕੇ ਬੋਲਦੇ ਹੋਏ ਕਿਹਾ ਕਿ ਕਾਂਗਰਸ ‘ਆਪ’ ਨਾਲ ਗਠਜੋੜ ਕਰਨਾ ਚਾਹੁੰਦੀ ਸੀ। ਅਜਿਹੇ ‘ਚ ਖਹਿਰਾ ਨੂੰ ਚੁੱਪ ਕਰਵਾਉਣਾ ਜ਼ਰੂਰੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।