ਚੰਡੀਗੜ੍ਹ: ਕੋਵਿਡ -2019 ਨਾਲ ਅੱਜ ਪੂਰਾ ਵਿਸ਼ਵ ਕਈ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਪਰ ਭਾਰਤੀ ਸਟੇਟ ਬੈਂਕ ਇਸ ਸੰਕਟ ਦੀ ਘੜੀ ਵਿੱਚ ਵੀ ਲੋਕ ਭਲਾਈ ਦੇ ਕੰਮ ਕਰਨ ਤੋਂ ਪਿਛੇ ਨਹੀਂ ਹਟ ਰਿਹਾ। ਉਸ ਨੇ ਆਪਣਾ ਸਮਾਜਿਕ ਫਰਜ਼ ਨਿਭਾਉਂਦੇ ਹੋਏ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਿਆਲਪੁਰ ਸੋਢੀਆਂ (ਮੋਹਾਲੀ) ਨੂੰ 12 ਕੰਪਿਊਟਰ ਦਾਨ ਕੀਤੇ।
ਭਾਰਤੀ ਸਟੇਟ ਬੈਂਕ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਦੀ ਸਫਲਤਾ ਲਈ ਕੰਪਿਊਟਰ ਬੇਹਤਰੀਨ ਸਾਧਨ ਹੈ। ਇਸ ਲਈ ਉਨ੍ਹਾਂ ਨੂੰ ਇਸ ਤੋਂ ਵਾਂਝੇ ਨਹੀਂ ਹੋਣ ਦੇਣਾ ਚਾਹੀਦਾ। ਬੈਂਕ ਵਲੋਂ ਕੰਪਿਊਟਰ ਸਕੂਲ ਦੀ ਮੁਖੀ ਸ਼੍ਰੀਮਤੀ ਡੇਜ਼ੀ ਅਤੇ ਹੋਰ ਅਧਿਆਪਕਾਂ ਨੂੰ ਖੇਤਰੀ ਪ੍ਰਬੰਧਕ, ਮੋਹਾਲੀ ਯਾਦਵਿੰਦਰ ਕਾਂਤ ਦੀ ਹਾਜ਼ਰੀ ਵਿੱਚ ਸਿੱਖਿਆ ਡਿਜੀਟਲ ਬਣਾਉਣ ਲਈ ਦਾਨ ਕੀਤੇ।