ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਸ਼ਰੂਮ ਦੀ ਖੇਤੀ ਨੂੰ ਦੱਸਿਆ ਲਾਹੇਵੰਦ ਧੰਦਾ

TeamGlobalPunjab
2 Min Read

ਲੁਧਿਆਣਾ (ਰਜਿੰਦਰ ਅਰੌੜਾ): ਕਿਸਾਨਾਂ ਵੱਲੋਂ ਖੇਤੀਬਾੜੀ ਦੇ ਨਾਲ-ਨਾਲ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਤਾਂ ਬੇਸ਼ੱਕ ਉਗਾਈਆਂ ਜਾਂਦੀਆਂ ਨੇ ਪਰ ਮਸ਼ਰੂਮ ਦੀ ਖੇਤੀ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ। ਉਨ੍ਹਾ ਦੱਸਿਆ ਕਿਸਾਨਾਂ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਰਹਿਣ ਵਾਲੇ ਲੋਕ ਵੀ ਆਪਣੇ ਘਰਾਂ ਵਿਚ ਮਸ਼ਰੂਮ ਨੂੰ ਉਗਾ ਚੰਗਾ ਮੁਨਾਫ਼ਾ ਅਤੇ ਖਾਣ ਯੋਗ ਖੁੰਭਾ ਉਗਾ ਸਕਦੇ ਹਨ ਤੇ ਉਹ ਵੀ ਘੱਟ ਕੀਮਤ ‘ਤੇ।

ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਸ਼ਿਵਾਨੀ ਸ਼ਰਮਾ ਦਾ ਕਹਿਣਾ ਹੈ ਕਿ ਆਮ ਤੌਰ ਤੇ ਕਿਸਾਨ ਵੱਖ-ਵੱਖ ਤਰ੍ਹਾਂ ਦੀ ਖੇਤੀ ਕਰਦੇ ਨੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰੀ ਖੇਤਰ ਦੇ ਲੋਕ ਵੀ ਆਪਣੇ ਘਰਾਂ ਵਿੱਚ ਮਸ਼ਰੂਮ ਦੀ ਖੇਤੀ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਕ ਬੈਗ ਤਿਆਰ ਕੀਤਾ ਗਿਆ ਹੈ ਜਿਸਦੀ ਕੀਮਤ ਕੇਵਲ 50 ਰੁਪਏ ਹੈ ਜਿਸ ਨਾਲ ਛੋਟੀ ਫੈਮਲੀ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸਦੇ ਵਿਚ ਮਿੱਟੀ ਬੀਜ ਖਾਦ ਤੋਂ ਇਲਾਵਾ ਹਰ ਕਿਸਮ ਦੀ ਸਮਗਰੀ ਮਿਕਸ ਕੀਤੀ ਗਈ ਹੈ ਜੋ ਕਿ ਲੋਕ ਆਪਣੇ ਘਰਾਂ ਦੇ ਅੰਦਰ ਆਸਾਨੀ ਨਾਲ ਇਸ ਨੂੰ ਰੱਖ ਸਕਦੇ ਹਨ। ਇਸ ਨੂੰ ਕੇਵਲ ਪਾਣੀ ਦਾ ਛਿੜਕਾਅ ਕਰਨ ਦੀ ਜ਼ਰੂਰਤ ਹੋਵੇਗੀ ਅਤੇ 20 ਤੋਂ 25 ਦਿਨਾਂ ਦੇ ਵਿਚ ਇਸ ਨੂੰ ਸਹੀ ਤਰੀਕੇ ਨਾਲ ਉਗਾ ਖਾਣ ਯੋਗ ਕੀਤਾ ਜਾ ਸਕਦਾ ਹੈ। ਮਸ਼ਰੂਮ ਵਿਚ ਪ੍ਰੋਟੀਨ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਜੋ ਇਨਸਾਨਾਂ ਲਈ ਬਹੁਤ ਹੀ ਲਾਭਦਾਇਕ ਹੈ ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਮਿਲਣ ਵਾਲੀ ਮਸ਼ਰੂਮ ਕੈਮੀਕਲ ਦੇ ਨਾਲ ਸਾਫ ਕੀਤੀ ਹੁੰਦੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਜੋ ਯੂਨੀਵਰਸਿਟੀ ਵੱਲੋਂ ਬੈਗ ਤਿਆਰ ਕੀਤਾ ਗਿਆ ਹੈ ਉਹ ਬਿਲਕੁਲ ਹੀ ਕੈਮੀਕਲ ਮੁਕਤ ਹੈ।

Share This Article
Leave a Comment