ਐਸ.ਐਸ.ਪੀ ਪਟਿਆਲਾ ਨੇ ਅਨੁਸ਼ਾਸਨੀ ਕਾਰਵਾਈ ਕਰਦਿਆਂ 7 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਕੀਤਾ ਮੁਅਤਲ

TeamGlobalPunjab
2 Min Read

ਪਟਿਆਲਾ: ਐਸ.ਐਸ.ਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਅੱਜ ਉਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ, ਜੋ ਲੰਬੇ ਸਮੇਂ ਤੋਂ ਆਪਣੀ ਡਿਊਟੀ ਤੋਂ ਗੈਰਹਾਜ਼ਰ ਚੱਲੇ ਆ ਰਹੇ ਹਨ ਅਤੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸ਼ੁਰੂ ਕੀਤੀ ਵਿਭਾਗੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ 07 ਅਧਿਕਾਰੀਆਂ ਵਿਚੋਂ 6 ਵਿਦੇਸ਼ ਚਲੇ ਗਏ ਹਨ ਅਤੇ ਸਾਰੇ ਅੱਜ ਤਕ ਗੈਰਹਾਜ਼ਰ ਰਹੇ।  22-03-2021 ਤੋਂ ਬਰਖਾਸਤ ਕੀਤੇ ਗਏ ਅਧਿਕਾਰੀ ਹਨ:

1. LR/ ASI ਸਤਵਿੰਦਰ ਸਿੰਘ 70/ਪਟਿ, ਜਿਸ ਦੀ ਵਿਭਾਗੀ ਜਾਂਚ ਅੱਛਰੂ ਰਾਮ ਡੀ.ਐਸ.ਪੀ/ਟ੍ਰੈਫਿਕ ਪਟਿਆਲਾ ਦੁਆਰਾ ਮੁਕੰਮਲ ਕੀਤੀ ਗਈ ਸੀ।

2. L/HC ਚਰਨੋ ਦੇਵੀ 962/ਪਟਿ, ਜਿਸਦੀ ਵਿਭਾਗੀ ਜਾਂਚ ਜਸਵਿੰਦਰ ਸਿੰਘ ਟਿਵਾਣਾ ਡੀ.ਐਸ.ਪੀ ਗਨੌਰ ਦੁਆਰਾ ਮੁਕੰਮਲ ਕੀਤੀ ਗਈ ਸੀ।

3. CT. ਗਗਨਦੀਪ ਸਿੰਘ 2375/ਪਟਿ, ਜਿਸ ਦੀ ਵਿਭਾਗੀ ਜਾਂਚ ਅਜੈ ਪਾਲ ਸਿੰਘ ਡੀ.ਐਸ.ਪੀ/ਦਿਹਾਤੀ ਦੁਆਰਾ ਮੁਕੰਮਲ ਕੀਤੀ ਗਈ ਸੀ।

4. CT. ਮਨਿੰਦਰ ਸਿੰਘ 3265 /ਪਟਿ, ਜਿਸ ਦੀ ਵਿਭਾਗੀ ਜਾਂਚ ਜਸਵੰਤ ਸਿੰਘ ਮਾਂਗਟ ਡੀ.ਐਸ.ਪੀ ਸਮਾਣਾ ਦੁਆਰਾ ਮੁਕੰਮਲ ਕੀਤੀ ਗਈ ਸੀ।

5. CT. ਜਤਿੰਦਰਪਾਲ ਸਿੰਘ 1522 /ਪਟਿ, ਜਿਸਦੀ ਵਿਭਾਗੀ ਜਾਂਚ ਅੱਛਰੂ ਰਾਮ ਡੀ.ਐਸ.ਪੀ/ਟ੍ਰੈਫਿਕ ਪਟਿਆਲਾ ਵੱਲੋਂ ਮੁਕੰਮਲ ਕੀਤੀ ਗਈ।

6. L/CT ਗੁਰਪ੍ਰੀਤ ਕੌਰ 13 341313 /ਪਟਿ, ਜਿਸਦੀ ਵਿਭਾਗੀ ਜਾਂਚ ਯੋਗੇਸ਼ ਸ਼ਰਮਾਂ ਡੀ.ਐਸ.ਪੀ ਸਿਟੀ -1 ਪਟਿਆਲਾ ਦੁਆਰਾ ਮੁਕੰਮਲ ਕੀਤੀ ਗਈ ਸੀ।

7. L / CT ਸੰਦੀਪ ਕੌਰ 76 337676 / ਪਟਿ, ਜਿਸਦੀ ਵਿਭਾਗੀ ਜਾਂਚ ਅਕਾਸ਼ਦੀਪ ਔਲਖ ਡੀ.ਐਸ.ਪੀ ਰਾਜਪੁਰਾ ਦੁਆਰਾ ਮੁਕੰਮਲ ਕੀਤੀ ਗਈ ਸੀ।

ਵਿਕਰਮਜੀਤ ਦੁੱਗਲ ਨੇ ਇਹ ਵੀ ਕਿਹਾ ਕਿ ਪੁਲਿਸ ਫੋਰਸ ਵਿਚ ਇਸ ਕਿਸਮ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਪਰਾਧੀਆਂ ਨੂੰ ਅਨੁਸ਼ਾਸਨ ਭੰਗ ਕਰਨ ਤੇ ਪੁਲਿਸ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਸਜ਼ਾ ਵੀ ਦਿੱਤੀ ਜਾਵੇਗੀ।

Share This Article
Leave a Comment