ਭਾਰਤੀ ਫੌਜ ਨੇ ਗਲਤੀ ਨਾਲ ਮਾਰ ਗਿਰਾਇਆ ਸੀ ਆਪਣਾ ਹੀ ਹੈਲੀਕਾਪਟਰ, 5 ਅਫਸਰ ਦੋਸ਼ੀ ਕਰਾਰ

TeamGlobalPunjab
2 Min Read

Srinagar chopper crash ਨਵੀਂ ਦਿੱਲੀ: ਸ੍ਰੀਨਗਰ ਦੇ ਬਡਗਾਮ ‘ਚ 27 ਫਰਵਰੀ ਨੂੰ ਹੋਏ Mi-17 V5 ਹੈਲੀਕਾਪਟਰ ਕਰੈਸ਼ ਦੇ ਮਾਮਲੇ ‘ਚ ਹਵਾਈ ਫੌਜ ਦੀ ਅਦਾਲਤ ਨੇ ਪੰਜ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਹਾਦਸਾ ਸਪਾਈਡਰ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਦੁਆਰਾ ਕੀਤੇ ਗਏ ਫਰੈਂਡਲੀ ਫਾਇਰ ਦੇ ਚਲਦੇ ਹੋਇਆ ਸੀ ਜਿਸ ‘ਚ ਫੋਜ ਦੇ ਛੇ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਉਸ ਵੇਲੇ ਇਸ ਨੂੰ ਹਾਦਸਾ ਸਮਝਿਆ ਗਿਆ ਸੀ ਪਰ ਜਾਂ ਚ ਤੋਂ ਬਾਅਦ ਇਸ ਦੀ ਸੱਚਾਈ ਸਾਹਮਣੇ ਆ ਗਈ।
Srinagar chopper crash

ਹੈਲੀਕਾਪਟਰ ਦਾ ਬਲੈਕ ਬਾਕਸ ਚੋਰੀ ਹੋਣ ਦੀ ਵਜ੍ਹਾ ਕਾਰਨ ਜਾਂਚ ‘ਚ ਹੋਈ ਦੇਰੀ

ਰਿਪੋਰਟਾਂ ਮੁਤਾਬਕ, ਕੋਰਟ ਨੇ ਇੱਕ ਗਰੁੱਪ ਕਮਾਂਡਰ, ਦੋ ਵਿੰਗ ਕਮਾਂਡਰ ਤੇ ਦੋ ਫਲਾਈਟ ਲੈਫਟੀਨੈਂਟ ਨੂੰ ਇਸ ਹਾਦਸੇ ਦਾ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਨੂੰ ਲਾਪਰਵਾਹੀ ਤੇ ਸਹੀ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਪਾਇਆ ਗਿਆ, ਜਿਸ ਦੀ ਵਜ੍ਹਾ ਕਾਰਨ ਹੈਲੀਕਾਪਟਰ ਕਰੈਸ਼ ਹੋਇਆ। ਹਵਾਈ ਫੌਜ ਨੇ ਏਅਰ ਕਮਾਂਡਰ ਰੈਂਕ ਦੇ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਸੀ।
Srinagar chopper crash
ਇਸ ਜਾਂਚ ‘ਚ ਕੁੱਝ ਦੇਰੀ ਵੀ ਹੋਈ, ਕਿਉਂਕਿ ਬਡਗਾਮ ਦੇ ਸਥਾਨਕ ਨਿਵਾਸੀਆਂ ਨੇ ਹੈਲੀਕਾਪਟਰ ਦਾ ਬਲੈਕ ਬਾਕਸ ਚੋਰੀ ਕਰ ਲਿਆ ਸੀ। ਹਾਦਸੇ ਦੌਰਾਨ ਘਟਨਾ ਸਥਾਨ ‘ਤੇ ਗਏ ਫੌਜ ਦੇ ਵਾਹਨਾਂ ‘ਤੇ ਵੀ ਲੋਕਾਂ ਵੱਲੋਂ ਪੱਥਰਬਾਜ਼ੀ ਵੀ ਕੀਤੀ ਗਈ ਸੀ।

ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਸ੍ਰੀਨਗਰ ਏਅਰਬੇਸ ‘ਤੇ ਏਅਰ ਡਿਫੈਂਸ ਦੀਆਂ ਜ਼ਿੰਮੇਦਾਰੀਆਂ ਸੰਭਾਲ ਰਹੇ ਇਹ ਅਧਿਕਾਰੀ ਐੱਮਆਈ- 17ਵੀ5 ਹੈਲੀਕਾਪਟਰ ਨੂੰ ਬੇਸ ਵੱਲੋਂ ਆਉਂਦੀ ਹੋਈ ਮਿਜ਼ਾਈਲ ਸੱਮਝ ਬੈਠੇ ਸਨ। 27 ਫਰਵਰੀ ਨੂੰ ਸ੍ਰੀਨਗਰ ਦੀ 154 ਹੈਲੀਕਾਪਟਰ ਯੂਨਿਟ ਦਾ ਹੈਲਿਕਾਪਟਰ ਟੇਕਆਫ ਤੋਂ 10 ਮਿੰਟ ਬਾਅਦ ਹੀ ਕਰੈਸ਼ ਹੋ ਗਿਆ ਸੀ। ਹਾਦਸੇ ‘ਚ 6 ਹਵਾਈ ਫੌਜ ਅਧਿਕਾਰੀਆਂ ਤੋਂ ਇਲਾਵਾ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ।

Srinagar chopper crash

- Advertisement -

Share this Article
Leave a comment