ਮਿਸ਼ਨ ਫਤਿਹ ਮੁਹਿੰਮ: ਘਰ-ਘਰ ਜਾਗਰੂਕਤਾ ਮੁਹਿੰਮ, ਸਾਈਕਲ ਰੈਲੀ ਦਾ ਕੀਤਾ ਆਯੋਜਨ

TeamGlobalPunjab
3 Min Read

ਐਸ.ਏ.ਐੱਸ. ਨਗਰ: ਮਿਸ਼ਨ ਫਤਿਹ ਮੁਹਿੰਮ ਨੇ ਆਮ ਲੋਕਾਂ ਦੀ ਕਲਪਨਾ ਨੂੰ ਮਿਸ਼ਨ ਨਾਲ ਜੋੜਿਆ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਸਿਹਤ ਵਿਭਾਗ ਦੁਆਰਾ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਦਿੱਤੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਗੇ ਆ ਰਹੇ ਹਨ। ਫੇਜ਼ -11 ਦੇ ਯੂਥ ਸਰਵਿਸਿਜ਼ ਕਲੱਬ ਦਾ ਅਜਿਹਾ ਹੀ ਨੌਜਵਾਨ ਹਰਪ੍ਰੀਤ ਸਿੰਘ ਹੈ ਜੋ ਪੂਰੇ ਜੋਸ਼ ਨਾਲ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਇਆ ਹੈ।

ਉਹ ਫੇਜ਼ -11 ਤੋਂ ਸੁਖਨਾ ਝੀਲ ਤੱਕ ਸਾਈਕਲ ਰਾਹੀਂ ਗਿਆ ਅਤੇ ਉਸ ਨੇ ਰਾਹ ਵਿਚ ਮਿਲਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਬਾਹਰ ਜਾਂਦੇ ਹੋਏ ਮਾਸਕ ਪਹਿਨਣ, ਸਾਬਣ ਅਤੇ ਸੈਨੀਟਾਈਜ਼ਰ ਨਾਲ ਹੱਥ ਧੋਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਤਾਂ ਜੋ ਪ੍ਰਭਾਵਸ਼ਾਲੀ ਢੰਗ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕੀਤਾ ਜਾ ਸਕੇ ਅਤੇ ਇਸ ਦੀ ਲੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਯੂਥ ਕਲੱਬ ਦਾ ਮੈਂਬਰ ਹੋਣ ਦੇ ਨਾਤੇ, ਉਹ ਆਪਣਾ ਥੋੜ੍ਹਾ ਜਿਹਾ ਯੋਗਦਾਨ ਦੇ ਕੇ ਰਾਜ ਸਰਕਾਰ ਦੇ ਹੱਥ ਮਜ਼ਬੂਤ ਕਰਨਾ ਆਪਣੀ ਪਹਿਲੀ ਅਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਝਦਾ ਹੈ।

‘ਕੋਰੋਨਾ ਤੋਂ ਡਰਨਾ ਨਹੀਂ, ਕੋਰੋਨਾ ਨਾਲ ਲੜਣਾ ਹੈ’ ਨਾਅਰੇ ਬਾਰੇ ਦੱਸਦਿਆਂ, ਉਤਸ਼ਾਹ ਭਰਪੂਰ ਅਤੇ ਜਿੰਦਾਦਿਲ ਨੌਜਵਾਨ ਨੇ ਕਿਹਾ ਕਿ ਇਹ ਨਾਅਰਾ ਪੰਜਾਬੀ ਭਾਈਚਾਰੇ ਦੀ ਕਦੇ ਨਾ ਮਰਨ ਵਾਲੀ ਭਾਵਨਾ ਦਾ ਪ੍ਰਤੀਕ ਹੈ ਜਿਸਨੇ ਬਹੁਤ ਸਾਰੇ ਤੂਫਾਨ ਰੋਕੇ ਹਨ। ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਦਾ ਨਤੀਜਾ ਵੀ ਇਹੋ ਹੋਵੇਗਾ।

- Advertisement -

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਅਤੇ ਪੁਲਿਸ ਵਿਭਾਗਾਂ ਵਰਗੇ ਮੋਰਚਿਆਂ ਨਾਲ ਜੁੜਨ ਅਤੇ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਫੈਲਾਉਣ ਅਤੇ ਸਹੀ ਅਰਥਾਂ ਵਿਚ ਮਿਸ਼ਨ ਵਾਰੀਅਰ ਬਣਨ।

ਇਸੇ ਦੌਰਾਨ, ਪੰਜਾਬ ਯੂਥ ਵਿਕਾਸ ਬੋਰਡ ਦੀ ਅਗਵਾਈ ਹੇਠ ਖਰੜ ਤੋਂ ਚੱਪੜਚਿੜੀ ਤੱਕ ਇਕ ਸਾਈਕਲ ਰੈਲੀ ਵੀ ਕੱਢੀ ਗਈ, ਜਿਸ ਵਿਚ ਕੋਰੋਨਾ ਵਾਇਰਸ ਤੋਂ ਕਿਵੇਂ ਸੁਰੱਖਿਅਤ ਰਹਿਣਾ ਬਾਰੇ ਜਾਗਰੂਕ ਕੀਤਾ ਗਿਆ।

ਇਸ ਤੋਂ ਇਲਾਵਾ, ‘ਕੋਵਿਡ -19, ਚੁਣੌਤੀਆਂ ਅਤੇ ਨੌਜਵਾਨਾਂ ਲਈ ਮੌਕੇ’ ਵਿਸ਼ੇ ‘ਤੇ ਇਕ ਵੈਬਿਨਾਰ ਵੀ ਆਯੋਜਿਤ ਕੀਤਾ ਗਿਆ। ਹੋਰ ਗਤੀਵਿਧੀਆਂ ਵਿੱਚ 70 ਯੂਥ ਕਲੱਬ ਵਾਲੰਟੀਅਰ ਸ਼ਾਮਲ ਹਨ ਜੋ ਮੁਹਾਲੀ ਨੂੰ 4 ਜ਼ੋਨਾਂ ਵਿੱਚ ਵੰਡ ਕੇ ਪਿੰਡਾਂ ਵਿੱਚ ਘਰ-ਘਰ ਜਾ ਕੇ ਜਾਗਰੂਕ ਕਰ ਰਹੇ ਹਨ। ਇਸ ਤੋਂ ਇਲਾਵਾ, ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਨੇ, ਚਿਲ੍ਹਾ, ਮਨੌਲੀ, ਲਖਨੌਰ, ਬਾਕਰਪੁਰ, ਮੌਲੀ ਅਤੇ ਲਾਂਡਰਾਂ ਵਿੱਚ ਵੀ ਘਰ-ਘਰ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ।

 

 

- Advertisement -

 

 

Share this Article
Leave a comment