ਚੰਡੀਗੜ੍ਹ: ਵਿਜੀਲੈਂਸ ਬਿਊਰੋ ਦੀ ਰਡਾਰ ‘ਤੇ ਹੁਣ ਇੱਕ ਹੋਰ ਕਾਂਗਰਸੀ ਲੀਡਰ ਫਸਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਦੀ ਜਾਂਚ ਵਿੱਚ ਪਰਗਟ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ। ਵਿਜੀਲੈਂਸ ਨੇ ਇਹ ਜਾਂਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ ਨੂੰ ਲੈ ਕੇ ਕੀਤੀ ਸੀ। ਜਿਸ ਵਿੱਚ ਪਰਗਟ ਸਿੰਘ ਦਾ ਨਾਮ ਸਾਹਮਣੇ ਆਉਣ ਦੀ ਖ਼ਬਰ ਹੈ। ਇਸ ਤੋਂ ਇਲਾਵਾ IAS ਅਜੋਏ ਸਿੰਘ ਦਾ ਨਾਮ ਵੀ ਇਸ ਘੁਟਾਲੇ ‘ਚ ਜੁੜਿਆ ਹੈ।
ਇਲਜ਼ਾਮ ਨੇ ਕਿ ਪਹਿਲਾਂ ਸਿੱਧਾ ਖਿਡਾਰੀਆਂ ਦੇ ਖਾਤਿਆਂ ‘ਚ ਕਿੱਟਾਂ ਦੀ ਰਕਮ 3000-3000 ਰੁਪਏ ਪਾਈ ਗਈ ਤੇ ਫਿਰ ਫਰਮਾਂ ਦੇ ਨਾਮ ‘ਤੇ ਚੈੱਕ ਤੇ ਡਰਾਫਟ ਦੇ ਰੂਪ ‘ਚ 3000 ਰੁਪਏ ਵਾਪਸ ਲੈ ਲਏ ਗਏ। ਇਨ੍ਹਾਂ ਫਰਮਾਂ ਨੇ ਜਿਹੜੀਆਂ ਕਿੱਟਾਂ ਵੰਡੀਆਂ ਉਨ੍ਹਾਂ ਵਿੱਚ ਸਮਾਨ ਦੀ ਕੁਆਇਲਟੀ ਬਹੁਤ ਮਾੜੀ
ਪਰਗਟ ਸਿੰਘ ਮੌਜੂਦਾ ਸਮੇਂ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਹਨ। ਚਰਨਜੀਤ ਸਿੰਘ ਚੰਨੀ ਨੂੰ ਜਦੋਂ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਸੀ ਤਾਂ ਪਰਗਟ ਸਿੰਘ ਨੂੰ ਖੇਡ ਵਿਭਾਗ ਦੇ ਨਾਲ-ਨਾਲ ਸਿੱਖਿਆ ਮੰਤਰੀ ਵੀ ਬਣਾਇਆ ਸੀ।