ਸਪਾਈਸਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ; ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਆਈ ਖਰਾਬੀ

Global Team
2 Min Read

ਨਵੀ ਦਿੱਲੀ : ਸਪਾਈਸਜੈੱਟ ਦੇ ਬੋਇੰਗ 737 ਜਹਾਜ਼ ਦੀ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ ਹੋਈ। ਸਪਾਈਸਜੈੱਟ ਦੀ ਉਡਾਣ ਸੰਖਿਆ 121 ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੇਹ ਲਈ ਆਪਣੀ ਨਿਯਮਤ ਉਡਾਣ ਭਰੀ ਸੀ। ਟੇਕਆਫ ਦੇ ਕੁਝ ਹੀ ਸਮੇਂ ਬਾਅਦ, ਜਦੋਂ ਜਹਾਜ਼ ਹਵਾ ਵਿੱਚ ਸੀ, ਤਾਂ ਪਾਇਲਟਾਂ ਨੂੰ ਜਹਾਜ਼ ਦੇ ਇੰਜਣ ਨੰਬਰ 2 ਵਿੱਚ ਗੰਭੀਰ ਤਕਨੀਕੀ ਖਰਾਬੀ ਦਾ ਪਤਾ ਲੱਗਾ। ਇੰਜਣ ਦੇ ਫੇਲ ਹੋਣ ਦੀ ਸਥਿਤੀ ਨੂੰ ਭਾਂਪਦਿਆਂ ਪਾਇਲਟਾਂ ਨੇ ਸੂਝਬੂਝ ਦਿਖਾਈ ਅਤੇ ਲੇਹ ਵੱਲ ਉਡਾਣ ਜਾਰੀ ਰੱਖਣ ਦੀ ਬਜਾਏ ਤੁਰੰਤ ਦਿੱਲੀ ਪਰਤਣ ਦਾ ਫੈਸਲਾ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਫਲਾਈਟ SG-121 ਨੇ ਮੰਗਲਵਾਰ ਸਵੇਰੇ 6.08 ਵਜੇ ਦਿੱਲੀ ਦੇ ਆਈਜੀਆਈ (IGI) ਏਅਰਪੋਰਟ ਤੋਂ ਉਡਾਣ ਭਰੀ ਸੀ। ਕੁਝ ਦੇਰ ਬਾਅਦ ਜਹਾਜ਼ ਦੇ ਇੰਜਣ-2 ਵਿੱਚ ਖਰਾਬੀ ਆ ਗਈ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਵਾਪਸ ਦਿੱਲੀ ਵੱਲ ਮੋੜ ਲਿਆ। ਫਲਾਈਟ ਦੀ ਸਵੇਰੇ 6.49 ਵਜੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਵਿੱਚ 150 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ।

ਕਿਹਾ ਜਾ ਰਿਹਾ ਹੈ ਕਿ ਬੋਇੰਗ 737 ਮਾਡਲ ਦੇ ਇਸ ਜਹਾਜ਼ ਦੇ ਇੰਜਣ ਵਿੱਚ ਚਿੰਗਾਰੀ ਦੇਖੇ ਜਾਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਮਾਮਲੇ ਵਿੱਚ ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਨੂੰ ਦਿੱਲੀ ਤੋਂ ਲੇਹ ਜਾਣ ਵਾਲੀ ਫਲਾਈਟ ਵਿੱਚ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਦਿੱਲੀ ਵਾਪਸ ਮੋੜਨਾ ਪਿਆ। ਇਸ ਘਟਨਾ ਬਾਰੇ ਏਅਰਲਾਈਨ ਨੇ ਕਿਹਾ ਹੈ ਕਿ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਹੋਈ ਹੈ। ਕਾਕਪਿਟ ਵਿੱਚ ਕਿਸੇ ਕਿਸਮ ਦੀ ਅੱਗ ਦਾ ਅਲਰਟ ਨਹੀਂ ਮਿਲਿਆ ਸੀ। ਸਾਰੇ ਯਾਤਰੀ ਸੁਰੱਖਿਅਤ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment