ਚੰਡੀਗੜ੍ਹ (ਬਿੰਦੂ ਸਿੰਘ) : 400 ਸਾਲਾ ਪ੍ਰਕਾਸ਼ ਪੂਰਵ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਭਲਕੇ (ਸ਼ੁੱਕਰਵਾਰ) 10 ਵਜੇ ਸ਼ੁਰੂ ਹੋਵਗਾ। ਵਿਧਾਨ ਸਭਾ ਦੇ ਸਾਰੇ ਮੈਬਰਾਂ ਨੂੰ ਹਾਜ਼ਰ ਰਹਿਣਾ ਲਾਜ਼ਮੀ ਹੋਵੇਗਾ। ਇਸ ਲਈ ‘ਵਿੱਪ’ ਜਾਰੀ ਕਰ ਦਿੱਤਾ ਗਿਆ ਹੈ।
ਕਾਂਗਰਸ ਵਿਧਾਇਕ ਹਰਦਿਆਲ ਕੰਬੋਜ ਨੇ ‘ਚੀਫ ਵਿਪ’ ਹੋਣ ਦੇ ਨਾਤੇ ਇਸਨੂੰ ਜਾਰੀ ਕੀਤਾ ਹੈ ਕਿ ਕੱਲ ਯਾਨੀ ਤਿੱਨ ਸਤੰਬਰ ਨੂੰ ਕਾਂਗਰਸ ਦੇ ਸਾਰੇ ਵਿਧਾਇਕ ਸੈਸ਼ਨ ਦੇ ਦੌਰਾਨ ਹਾਜ਼ਰ ਰਹਿਣ । ਇਹ ਵੀ ਕਿਹਾ ਹੈ ਕਿ ਪੂਰਾ ਸੈਸ਼ਨ ਖ਼ਤਮ ਹੋਣ ਤੱਕ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕ ਹਾਜ਼ਰ ਰਹਿਣ।
3 ਸਤੰਬਰ ਨੂੰ ਬੁਲਾਏ ਗਏ ਸਪੈਸ਼ਲ ਵਿਧਾਨਸਭਾ ਸੈਸ਼ਨ ਦਾ ਆਗਾਜ਼ ਸਵੇਰੇ ਦੱਸ ਵਜੇ ਸ਼ਰਧਾਂਜਲੀਆਂ ਦੇ ਨਾਲ ਕੀਤਾ ਜਾਵੇਗਾ। ਉਸ ਤੋਂ ਬਾਅਦ 11 ਵਜੇ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਸਬੰਧਤ ਅੱਗੇ ਦੇ ਪ੍ਰੋਗਰਾਮ ਆਰੰਭੇ ਜਾਣਗੇ ।
ਜ਼ਿਕਰਯੋਗ ਹੈ ਕਿ ਇਸ ਮੌਕੇ ਮੁੱਖ ਮਹਿਮਾਨਾਂ ਦੇ ਤੌਰ ਤੇ ਮੁੱਖ ਮੰਤਰੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਨੂੰ ਸੱਦਾ ਦਿੱਤਾ ਗਿਆ ਸੀ ਪਰ ਦੋਨਾਂ ਨੇ ਇਸ ਮੌਕੇ ਆਉਣ ਲਈ ਅਸਮਰਥਤਾ ਪ੍ਰਗਟਾਈ ਹੈ ।