ਹੈਲੋਵੀਨ ਚ ਹੋਈਆਂ ਮੌਤਾਂ ਤੋਂ ਬਾਅਦ ਦੱਖਣੀ ਕੋਰੀਆ ਨੇ ਝੁਕਾਇਆ ਆਪਣਾ ਧਵੱਜ

Global Team
1 Min Read

ਨਿਊਜ ਡੈਸਕ : ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਇਟਾਵਨ ਵਿੱਚ ਸ਼ਨੀਵਾਰ ਨੂੰ ਵਾਪਰੀ ਘਟਨਾ ਦੇ ਬਾਅਦ ਦਿੱਲੀ ਵਿੱਚ ਕੋਰੀਆਈ ਦੂਤਾਵਾਸ ਨੇ ਆਪਣਾ ਰਾਸ਼ਟਰੀ ਝੰਡਾ ਅੱਧਾ ਝੁਕਾ ਦਿੱਤਾ ਹੈ। ਹੈਲੋਵੀਨ ਤਿਉਹਾਰ ਦੇ ਦੌਰਾਨ ਘੱਟ ਤੋਂ ਘੱਟ 151 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਮਰਨ ਵਾਲਿਆਂ ਚ 19 ਵਿਦੇਸ਼ੀ ਵੀ ਸ਼ਾਮਲ ਹਨ। ਸਥਾਨਕ ਖ਼ਬਰਾਂ ਦੇ ਅਨੁਸਾਰ, ਦੱਖਣੀ ਕੋਰੀਆ ਵਿੱਚ ਮਾਰੇ ਗਏ ਵਿਦੇਸ਼ੀਆਂ ਚ ਈਰਾਨ, ਉਜ਼ਬੇਕਿਸਤਾਨ, ਚੀਨ ਅਤੇ ਨਾਰਵੇ ਦੇ ਲੋਕ ਸ਼ਾਮਲ ਹਨ। ਇਹ ਗਿਣਤੀ ਅਜੇ ਵਧਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ 19 ਦੀ ਹਾਲਤ ਗੰਭੀਰ ਹੈ।

ਜਾਣਕਾਰੀ ਮੁਤਾਬਿਕ ਲੋਕ ਨਾਇਟ ਸਪੌਟ (ਹੈਲੋਵੀਨ) ‘ਤੇ ਬਹੁਤ ਜਿਆਦਾ ਇਕੱਠ ਹੋਣ ਤੋਂ ਬਾਅਦ ਭਗਦੜ ਮਚ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ਅਤੇ ਟੀਵੀ ਸਿਤਾਰਿਆਂ ਨੂੰ ਦੇਖਣ ਦੇ ਚੱਕਰ ਵਿੱਚ ਲੋਕ ਬੇਕਾਬੂ ਹੋ ਗਏ ਜਿਸ ਕਾਰਨ ਇਹ ਹਾਦਸਾ ਵਾਪਰਿਆ। ਮਰਨ ਵਾਲਿਆਂ ਵਿੱਚ 20 ਸਾਲ ਦੀ ਉਮਰ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ।  

 

Share This Article
Leave a Comment