ਹੈਦਰਾਬਾਦ ਤੋਂ ਨੰਗੇ ਪੈਰੀਂ ਸੋਨੂ ਸੂਦ ਨੂੰ ਮਿਲਣ ਮੁੰਬਈ ਪਹੁੰਚਿਆ ਫੈਨ, ਅਦਾਕਾਰ ਹੋਏ ਭਾਵੁਕ

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਕਾਲ ‘ਚ ਗਰੀਬਾਂ ਦੇ ਮਸੀਹਾ ਬਣੇ ਅਦਾਕਾਰ ਸੋਨੂ ਸੂਦ ਆਏ ਦਿਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਸੋਨੂ ਸੂਦ ਨੂੰ ਆਮ ਲੋਕਾਂ ਨੇ ਭਗਵਾਨ ਤੱਕ ਦਾ ਦਰਜ ਦੇ ਦਿੱਤਾ ਹੈ। ਹਾਲ ਹੀ ‘ਚ ਅਦਾਕਾਰ ਦੇ ਫੈਨ ਵੈਂਕਟੇਸ਼ ਉਨ੍ਹਾਂ ਨੂੰ ਮਿਲਣ ਲਈ ਹੈਦਰਾਬਾਦ ਤੋਂ ਮੁੰਬਈ ਤੱਕ ਨੰਗੇ ਪੈਰੀਂ ਚੱਲ ਕੇ ਆਇਆ।

ਸੋਨੂ ਸੂਦ ਨੇ ਆਪਣੇ ਫੈਨ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ ਅਤੇ ਕਿਹਾ ਕੀ ਉਨ੍ਹਾਂ ਨੂੰ ਉਸ ਲੜਕੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ।

ਇਸ ਤੋਂ ਇਲਾਵਾ ਅਦਾਕਾਰ ਨੇ ਆਪਣੇ ਫੈਨਸ ਨੂੰ ਬੇਨਤੀ ਵੀ ਕੀਤੀ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਮੁਸੀਬਤਾਂ ਤੋਂ ਬਚਣ। ਸੂਦ ਨੇ ਦੁਹਰਾਇਆ ਕਿ ਉਹ ਕਿਸੇ ਨੂੰ ਵੀ ਉਨ੍ਹਾਂ ਲਈ ਅਜਿਹੀਆਂ ਚੀਜ਼ਾਂ ਕਰਨ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੇ।

ਸੂਦ ਨੇ ਲਿਖਿਆ ‘ਵੈਂਕਟੇਸ਼, ਮੈਨੂੰ ਮਿਲਣ ਲਈ ਹੈਦਰਾਬਾਦ ਤੋਂ ਮੁੰਬਈ ਸਾਰੇ ਰਸਤੇ ਨੰਗੇ ਪੈਰੀ ਚੱਲਿਆ, ਭਾਵੇਂ ਮੈਂ ਉਸ ਲਈ ਕਿਸੇ ਕਿਸਮ ਦੀ ਆਵਾਜਾਈ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੜਕੇ ਨੇ ਮੈਨੂੰ ਮਿਲਣ ਲਈ 700 ਕਿਲੋਮੀਟਰ ਤੋਂ ਤੁਰ ਕੇ ਸਫ਼ਰ ਕਰਨ ਦਾ ਫੈਸਲਾ ਲਿਆ।’

Share This Article
Leave a Comment