ਸ਼ਾਇਦ ਬਲੈਕ ਫੰਗਸ ਦੇ ਮੁਕਾਬਲੇ ਲਈ ਵੀ ਪ੍ਰਧਾਨ ਮੰਤਰੀ ਲੋਕਾਂ ਨੂੰ ਤਾੜੀਆਂ-ਥਾਲੀਆਂ ਵਜਾਉਣ ਦੀ ਅਪੀਲ ਕਰਨ ਵਾਲੇ ਹਨ : ਰਾਹੁਲ ਗਾਂਧੀ
ਨਵੀਂ ਦਿੱਲੀ : ਕੋਰੋਨਾ ਤੋਂ ਬਾਅਦ ‘ਬਲੈਕ ਫੰਗਸ’ ਦਾ ਜ਼ੋਰ ਲਗਾਤਾਰ ਵਧਦੇ ਜਾਣ ਕਾਰਨ ਆਮ ਲੋਕਾਂ ‘ਚ ਭੈਅ ਪਾਇਆ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ।
ਪੱਤਰ ‘ਚ ਸੋਨੀਆ ਗਾਂਧੀ ਨੇ ਆਯੁਸ਼ਮਾਨ ਭਾਰਤ ਅਤੇ ਹੋਰ ਸਿਹਤ ਬੀਮਾ ਉਤਪਾਦਾਂ ਤਹਿਤ ਮਿਊਕਰਮਾਇਕੋਸਿਸ (‘ਬਲੈਕ ਫੰਗਸ’) ਨੂੰ ਲਿਆਉਣ ਦੀ ਗੱਲ ਕਹੀ ਅਤੇ ਬਾਜ਼ਾਰ ‘ਚ Liposomal Amphotericin-B ਦੀ ਘਾਟ ਦਾ ਜ਼ਿਕਰ ਕਰਦਿਆਂ ਇਸ ‘ਤੇ ਕਾਰਵਾਈ ਦੀ ਅਪੀਲ ਕੀਤੀ ।
ਪੱਤਰ ‘ਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿਰਫ਼ ਸੂਬਿਆਂ ਤੋਂ ‘ਬਲੈਕ ਫੰਗਸ’ ਨੂੰ ਮਹਾਮਾਰੀ ਰੋਗ ਐਕਟ ਤਹਿਤ ਮਹਾਮਾਰੀ ਐਲਾਨ ਕਰਨ ਨੂੰ ਕਿਹਾ ਹੈ। ਉਨ੍ਹਾਂ ਲਿਖਿਆ, ‘ਇਸ ਦਾ ਮਤਲਬ ਇਹ ਹੈ ਕਿ ਇਸ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਦਾ ਠੀਕ ਉਤਪਾਦਨ ਤੇ ਸਪਲਾਈ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਅਤੇ ਮਰੀਜ਼ਾਂ ਦੀ ਮੁਫ਼ਤ ‘ਚ ਦੇਖਭਾਲ ਕੀਤੀ ਜਾਵੇਗੀ। ‘ਮਿਊਕਰਮਾਇਕੋਸਿਸ’ ਤੋਂ ਪ੍ਰਭਾਵਿਤ ਹੋ ਰਹੇ ਵੱਡੀ ਗਿਣਤੀ ‘ਚ ਮਰੀਜ਼ਾਂ ਨੂੰ ਰਾਹਤ ਦੇਣ ਲਈ ਤਤਕਾਲ ਕਦਮ ਚੁੱਕੇ ਜਾਣ।’
"I understand that Liposomal Amphotericin-B is absolutely essential for treatment of Mucormycosis. However there are reports of its acute scarcity in market. I would request you to kindly take immediate action in this matter"
Congress President Smt. Sonia Gandhi writes to PM Modi pic.twitter.com/cn9IrUcm4U
— Congress (@INCIndia) May 22, 2021
ਪੱਤਰ ‘ਚ ਕਾਂਗਰਸ ਪ੍ਰਧਾਨ ਨੇ ਲਿਖਿਆ, ‘ਮੈਂ ਸਮਝਦੀ ਹਾਂ ਕਿ ਲਿਪੋਸੋਮਲ ਏਂਫੋਟੇਰਿਸਿਨ-ਬੀ ਮਿਊਕਾਰਮਾਈਕੋਸਿਸ ਦੇ ਇਲਾਜ ਲਈ ਜ਼ਰੂਰੀ ਦਵਾਈ ਹੈ। ਬਾਜ਼ਾਰ ‘ਚ ਇਸ ਦੀ ਘਾਟ ਹੈ। ਇਹ ਬਿਮਾਰੀ ਆਯੁਸ਼ਮਾਨ ਭਾਰਤ ਤੇ ਜ਼ਿਆਦਾਤਰ ਸਿਹਤ ਬੀਮਾ ਉਤਪਾਦਾਂ ‘ਚ ਸ਼ਾਮਲ ਨਹੀਂ ਹੈ।
ਉਨ੍ਹਾਂ ਅੱਗੇ ਲਿਖਿਆ, ‘ਮੈਂ ਤੁਹਾਡੇ ਤੋਂ ਇਸ ਮਾਮਲੇ ‘ਚ ਤਤਕਾਲ ਕਾਰਵਾਈ ਕਰਨ ਦੀ ਅਪੀਲ ਕਰਦੀ ਹਾਂ।
ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ‘ਬਲੈਕ ਫੰਗਸ’ ਦੀ ਰੋਕਥਾਮ ਅਤੇ ਇਸ ਲਈ ਜ਼ਰੂਰੀ ਦਵਾਈਆਂ ਉਪਲਬਧ ਕਰਵਾਉਣ ‘ਚ ਅਸਫ਼ਲ ਰਹਿਣ ਲਈ ਕੇਂਦਰ ਦੀ ਮੋਦੀ ਸਰਕਾਰ ‘ਤੇ ਤੰਜ ਕੱਸੇ। ਰਾਹੁਲ ਗਾਂਧੀ ਨੇ ਲਿਖਿਆ ਕਿ, “ਸ਼ਾਇਦ ਇਸ ਬਿਮਾਰੀ ਦੇ ਮੁਕਾਬਲੇ ਲਈ ਵੀ ਪ੍ਰਧਾਨ ਮੰਤਰੀ ਤਾਲੀਆਂ ਅਤੇ ਥਾਲੀਆਂ ਬਜਾਉਣ ਦੀ ਅਪੀਲ ਕਰਨ ਵਾਲੇ ਹਨ।”
मोदी सिस्टम के कुशासन के चलते सिर्फ़ भारत में कोरोना के साथ-साथ ब्लैक फ़ंगस महामारी है। वैक्सीन की कमी तो है ही, इस नयी महामारी की दवा की भी भारी कमी है।
इससे जूझने के लिए PM ताली-थाली बजाने की घोषणा करते ही होंगे।
— Rahul Gandhi (@RahulGandhi) May 22, 2021