SKM ਨੇ ਕੇਂਦਰ ਦੇ 4 ਫਸਲਾਂ ‘ਤੇ MSP ਦੇਣ ਦੇ ਪ੍ਰਸਤਾਵ ਨੂੰ ਠੁਕਰਾਇਆ, 23 ਫਸਲਾਂ ਦੀ MSP ‘ਤੇ ਅੜੇ ਕਿਸਾਨ

Rajneet Kaur
2 Min Read

ਚੰਡੀਗੜ੍ਹ: SKM ਨੇ ਕੇਂਦਰ ਵਲੋਂ 4 ਫਸਲਾਂ ‘ਤੇ MSP ਦੇਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਦੱਸ ਦਈਏ ਕਿ ਹਰਿਆਣਾ ਦੀਆਂ ਸਰਹੱਦਾਂ ‘ਤੇ ਡਟੇ ਹੋਏ ਕਿਸਾਨਾਂ ਨੂੰ ਅੱਜ 7 ਦਿਨ ਹੋ ਗਏ ਹਨ। ਪਿਛਲੀ ਰਾਤ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਤਾਂ ਹੋਈ ਪਰ ਹੱਲ ਫਿਰ ਵੀ ਕੋਈ ਨਹੀਂ ਨਿਕਲਿਆ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ  ਕਿਹਾ ਕਿ ਸਰਕਾਰ ਉਨ੍ਹਾਂ ਨੂੰ 5 ਸਾਲਾਂ ਦੀ ਗਾਰੰਟੀ ਦੇ ਕੇ ਟਰਕਾਉਣਾ ਚਾਹੁੰਦੀ ਹੈ, ਪਰ ਕਿਸਾਨਾਂ ਨੂੰ ਇਹ ਫੈਸਲਾ ਮਨਜੂਰ ਨਹੀਂ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਐਮਐਸਪੀ ਤੇ ਕਾਨੂੰਨ ਬਣਾਇਆ ਜਾਵੇ। ਜਦੋਂ ਤੱਕ ਇਸ ਉੱਤੇ ਕਾਨੂੰਨ ਨਹੀਂ ਬਣਦਾ, ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।

ਦਸ ਦਈਏ ਕਿ ਕਿਸਾਨ ਲੀਡਰਾਂ ਅਤੇ ਕੇਂਦਰ ਸਰਕਾਰ ਵਿਚਾਲੇ ਚੌਥੇ ਦੌਰ ਦੀ ਬੈਠਕ ‘ਚ ਕੇਂਦਰੀ ਮੰਤਰੀਆਂ ਨੇ 4 ਫਸਲਾਂ ‘ਤੇ MSP ਦੇਣ ਦੀ ਪੇਸ਼ਕਸ਼ ਕੀਤੀ।  ਕੇਂਦਰ ਸਰਕਾਰ ਦੇ ਮੰਤਰੀਆਂ ਨੇ  ਮੱਕੀ, ਕਪਾਹ, ਮਟਰ ਅਤੇ ਉੜਦ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ। ਜੋ ਪੰਜ ਸਾਲਾਂ ਲਈ ਸਹਿਕਾਰੀ ਸਭਾਵਾਂ ਰਾਹੀਂ ਖਰੀਦੇ ਜਾਣਗੇ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ 5 ਸਾਲ ਦਾ ਇਕਰਾਰਨਾਮਾ NAFED ਅਤੇ NCCF ਨਾਲ ਹੋਵੇਗਾ।

ਰਾਜਸਥਾਨ ਦੀ ਪੇਂਡੂ ਕਿਸਾਨ ਮਜ਼ਦੂਰ ਸਮਿਤੀ ਦੇ ਮੀਡੀਆ ਇੰਚਾਰਜ ਰਣਜੀਤ ਰਾਜੂ ਨੇ ਕਿਹਾ ਕਿ ਕਿਸਾਨ ਸਰਕਾਰ ਦੇ ਪ੍ਰਸਤਾਵ ‘ਤੇ ਸਹਿਮਤ ਨਹੀਂ ਹੋ ਸਕੇ ਹਨ। ਸਾਰੇ ਮੰਚਾਂ ‘ਤੇ ਗੱਲਬਾਤ ਕਰਨ ਤੋਂ ਬਾਅਦ ਹੁਣ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਉਹ 21 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਲਾਠੀਆਂ ਵਰਾਈਆਂ ਤਾਂ ਅਸੀਂ ਖਾਵਾਂਗੇ ਅਤੇ ਜੇਕਰ ਸਰਕਾਰ ਨੇ ਗੋਲੇ ਚਲਾਵੇਗੀ ਤਾਂ ਅਸੀਂ ਉਸਦਾ ਵੀ ਸਾਹਮਣਾ ਕਰਾਂਗੇ।ਕਿਸਾਨਾਂ ਨੇ ਸਰਕਾਰ ਨੂੰ 20 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment