ਨਵੀਂ ਦਿੱਲੀ: ਦਿੱਲੀ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਖ਼ਬਰ ਪੜ੍ਹ ਲੈਣੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ‘ਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜੰਤਰ ਮੰਤਰ ਵਿਖੇ ਧਰਨਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪਰ ਦਿੱਲੀ ਪੁਲਿਸ ਵੱਲੋਂ ਬੁਰਾੜੀ ‘ਚ ਹੀ ਪ੍ਰਦਰਸ਼ਨ ਕਰਨ ਦੀ ਪਰਮਿਸ਼ਨ ਦਿੱਤੀ ਗਈ ਹੈ। ਜਿਸ ਤਹਿਤ ਕਿਸਾਨਾਂ ਨੇ ਦਿੱਲੀ ਨੂੰ ਲੱਗਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ।
ਕਿਸਾਨਾਂ ਵੱਲੋਂ ਮੱਲੀਆਂ ਹੋਈਆਂ ਸਰਹੱਦਾਂ :-
ਸਿੰਘੂ ਬੌਰਡਰ
ਬਹਾਦੁਰਗੜ੍ਹ ਬੌਰਡਰ
ਜੈਪੁਰ-ਦਿੱਲੀ ਹਾਈਵੇ
ਮਥੂਰਾ-ਆਗਰਾ ਹਾਈਵੇ
ਬਰੇਲੀ-ਦਿੱਲੀ ਹਾਈਵੇ
ਇਹ ਪੰਜ ਸਰਹੱਦਾਂ ਨੇ ਜੋ ਦਿੱਲੀ ਨੂੰ ਦੇਸ਼ ਨਾਲ ਜੁੜਦੀਆਂ ਹਨ ਪਰ ਹੁਣ ਇਹਨਾਂ ਪੰਜਾਂ ਥਾਵਾਂ ‘ਤੇ ਕਿਸਾਨਾਂ ਨੇ ਮੋਰਚਾ ਲਗਾ ਲਿਆ ਹੈ। ਕਿਸਾਨਾਂ ਨੇ ਦਿੱਲੀ ਚਲੋਂ ਅੰਦੋਲਨ ਦਾ ਕਾਫ਼ੀ ਦਿਨ ਪਹਿਲਾਂ ਐਲਾਨ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਜਿੱਥੇ ਸਰਕਾਰ ਜਾਂ ਪੁਲਿਸ ਨੇ ਰੋਕ ਲਿਆ ਤਾਂ ਉਸੇਂ ਥਾਂ ‘ਤੇ ਪੱਕੇ ਧਰਨੇ ਲਗਾਏ ਜਾਣਗੇ। ਦਿੱਲੀ ਚਲੋ ਅੰਦੋਲਨ ਲਈ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ‘ਤੇ ਲਿਆਂਦਾ ਗਿਆ। ਜਿਸ ਵਿੱਚ ਫੈਸਲਾ ਕੀਤਾ ਗਿਆ ਦੇਸ਼ ਭਰ ਦੇ ਕਿਸਾਨ ਪੰਜ ਰਾਹਾਂ ਤੋਂ ਦਿੱਲੀ ਲਈ ਰਵਾਨਾ ਹੋਣਗੇ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਦਿੱਲੀ ਨੂੰ ਜਾਂਦੇ 5 ਰਾਹ ਬੰਦ ਕਰ ਦਿੱਤੇ ਹਨ।
ਕਿਸਾਨਾਂ ਦਾ ਇਹ ਅੰਦੋਲਨ ਕਦੋਂ ਤਕ ਚੱਲਦਾ ਹੈ ਤੇ ਕਦੋਂ ਤਕ ਰਸਤੇ ਖੋਲ੍ਹੇ ਜਾ ਸਕਦੇ ਹਨ। ਇਸ ਵਾਰੇ ਕੇਂਦਰ ਸਰਕਾਰ ‘ਤੇ ਨਿਰਭਰ ਹੈ। ਕਿਉਂਕਿ ਕਿਸਾਨ ਮੰਗ ਕਰ ਰਹੇ ਹਨ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਧਰਨੇ ਜਾਰੀ ਰਹਿਣਗੇ।