ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਗੈਰਹਾਜ਼ਰੀ ‘ਚ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਨ੍ਹਾਂ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣਗੇ। ਜੈਨ ਦੇ ਸਾਰੇ ਵਿਭਾਗਾਂ ਦਾ ਚਾਰਜ ਉਪ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਗਿਆ ਹੈ। ਧਿਆਨ ਯੋਗ ਹੈ ਕਿ ਜੈਨ ਨੂੰ ਬੁੱਧਵਾਰ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਉਹ ਇਸ ਸਮੇਂ ਹਸਪਤਾਲ ‘ਚ ਭਰਤੀ ਹਨ।
ਦਿੱਲੀ ਵਿੱਚ ਕੋਰੋਨਾ ਨੇ ਆਮ ਲੋਕਾਂ ਤੋਂ ਇਲਾਵਾ ਹੁਣ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਲਈ ਵੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਇਸਦੀ ਚਪੇਟ ਵਿੱਚ ਆ ਚੁੱਕੇ ਹਨ।
Today my covid test found to be positive.
— Satyendar Jain (@SatyendarJain) June 17, 2020
ਦਰਅਸਲ ਜੈਨ ਨੂੰ ਤੇਜ ਬੁਖਾਰ ਅਤੇ ਸਾਂਹ ਲੈਣ ਵਿੱਚ ਪਰੇਸ਼ਾਨੀ ਹੋਣ ‘ਤੇ ਹਾਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ, ਪਰ ਜਾਣਕਾਰੀ ਮਿਲੀ ਕਿ ਉਨ੍ਹਾਂ ਦਾ ਆਕਸੀਜਨ ਲੈਵਲ ਹੇਠਾਂ ਡਿਗ ਗਿਆ। ਇਸ ਦੌਰਾਨ ਜਾਂਚ ਕਰਾਉਣ ‘ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਦੂਜੀ ਵਾਰ ਦੇ ਟੈਸਟ ‘ਚ ਉਨ੍ਹਾਂ ਨੂੰ ਸੰਕਰਮਿਤ ਪਾਇਆ ਗਿਆ।
अपनी सेहत का ख़्याल किए बिना आप रात दिन 24 घंटे जनता की सेवा में लगे रहे। अपना ख़्याल रखें और जल्द स्वस्थ हों। https://t.co/pmsU5fuuRP
— Arvind Kejriwal (@ArvindKejriwal) June 16, 2020
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: