ਓਟਵਾ : ਕੈਨੇਡਾ ਵਿਚ ਮੱਧਕਾਲੀ ਚੋਣਾਂ ਦੇ ਆਸਾਰ ਟਲਦੇ ਨਜ਼ਰ ਆਏ ਜਦੋਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਇਹ ਕਹਿੰਦਿਆਂ ਲਿਬਰਲ ਪਾਰਟੀ ਤੋਂ ਵੱਖ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਚੋਣ ਪ੍ਰਕਿਰਿਆ ‘ਚ ਵਿਸ਼ਵਾਸ ਬਹਾਲ ਕਰਨਾ ਲਾਜ਼ਮੀ ਹੈ।
ਉੱਥੇ ਹੀ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਐਰਿਨ ਓ ਟੂਲ ਨੇ ਹੈਰਾਨੀਜਨਕ ਦਾਅਵਾ ਕਿ ਬਤੌਰ ਐਮ.ਪੀ. ਉਨ੍ਹਾਂ ਦਾ ਅਸਰ-ਰਸੂਖ ਘਟਾਉਣ ਕੀਤਾ ਕਿ ਬਤੌਰ ਐਮ. ਲਈ ਚੀਨ ਸਰਕਾਰ ਨੇ ਪੂਰੀ ਵਾਹ ਲਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਮਧਕਾਲੀ ਚੋਣਾਂ ਦਾ ਮਾਹੌਲ ਸਿਰਜਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਸਾਡੇ ਲੋਕਤੰਤਰ ਦੀ ਰਾਖੀ ਸਭ ਤੋਂ ਜ਼ਰੂਰੀ ਹੈ। ਜੇ ਅਸੀਂ ਜਮਹੂਰੀਅਤ ਬਚਾਉਣਾ ਚਾਹੁੰਦੇ ਹਾਂ ਤਾਂ ਮੈਂ ਸਮਝਦਾ ਹਾਂ ਕਿ ਨਵੇਂ ਮਾਪਦੰਡ ਅਪਨਾਉਣੇ ਹੋਣਗੇ ਅਤੇ ਲੜੀਵਾਰ ਤਰੀਕੇ ਨਾਲ ਉਠਾਏ ਜਾਣ ਵਾਲੇ ਕਦਮਾਂ ਸਦਕਾ ਹੀ ਸਾਡਾ ਲੋਕਤੰਤਰ ਮਜ਼ਬੂਤ ਹੋ ਸਕਦਾ ਹੈ।
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਉਹ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੀ ਧਮਕੀ ਦੇ ਕੇ ਜਨਤਕ ਪੜਤਾਲ ਵਾਸਤੇ ਦਬਾਅ ਕਿਉਂ ਨਹੀਂ ਪਾਉਂਦੇ ਤਾਂ ਜਗਮੀਤ ਸਿੰਘ ਨੇ ਆਖਿਆ ਕਿ ਸਾਰੀ ਖੇਡ ਚੋਣਾਂ ਕਰਵਾਉਣ ਲਈ ਖੇਡੀ ਜਾ ਰਹੀ ਹੈ ਪਰ ਮੈਂ ਸਮਝਦਾ ਹਾਂ ਕਿ ਇਹ ਕੋਈ ਖੇਡ ਨਹੀਂ ਸਗੋਂ ਸਾਡੇ ਲੋਕਤੰਤਰ ਸਾਹਮਣੇ ਦਰਪੇਸ਼ ਗੰਭੀਰ ਮਸਲਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.