ਮਿਸੀਸਾਗਾ : ਕੈਨੇਡਾ ਵਿੱਚ ਸਿੱਖ ਵਪਾਰੀ ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਨੂੰ 14 ਮਈ 2025 ਨੂੰ ਦੁਪਹਿਰ ਦੇ ਸਮੇਂ ਟਰਾਂਸਮੀਅਰ ਡਰਾਈਵ ’ਤੇ, ਟੈਲਫੋਰਡ ਵੇਅ ਡਿਕਸਨ ਅਤੇ ਡੇਰੀ ਰੋਡਜ਼ ਦੇ ਨੇੜੇ ਉਹਨਾਂ ਦੇ ਦਫਤਰ ਦੇ ਬਾਹਰ ਵਾਪਰੀ। ਪੀਲ ਰੀਜਨਲ ਪੁਲਿਸ ਨੇ ਇਸ ਕਤਲ ਦੀ ਪੁਸ਼ਟੀ ਕੀਤੀ ਹੈ, ਪਰ ਮ੍ਰਿਤਕ ਦਾ ਨਾਂ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ। ਜਾਂਚ ਨਾਲ ਜੁੜੇ ਸੂਤਰਾਂ ਨੇ ਮ੍ਰਿਤਕ ਨੂੰ ਧੱਦਾ ਵਜੋਂ ਪਛਾਣਿਆ ਹੈ।
ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਹਰਜੀਤ ਸਿੰਘ ਨੂੰ ਦਫਤਰ ਦੇ ਬਾਹਰ ਹੀ ਗੋਲੀਆਂ ਮਾਰੀਆਂ ਗਈਆਂ ਸੀ। ਜਿਸ ਨੂੰ ਹਸਪਤਾਲ ’ਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਗਿਆ।
ਹਰਜੀਤ ਸਿੰਘ ਢੱਡਾ, ਜੋ ਕਿ ਮੂਲ ਰੂਪ ਵਿੱਚ ਭਾਰਤ ਦੇ ਉੱਤਰਾਖੰਡ ਰਾਜ ਦੇ ਬਾਜਪੁਰ ਦਾ ਰਹਿਣ ਵਾਲਾ ਹੈ, ਨੂੰ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀਆਂ ਤੋਂ ਧਮਕੀ ਭਰੇ ਫੋਨ ਅਤੇ ਸੁਨੇਹੇ ਆ ਰਹੇ ਸਨ। ਇਨ੍ਹਾਂ ਧਮਕੀਆਂ ਵਿੱਚ ਉਸ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਪੈਸੇ ਨਾ ਦੇਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ।
ਉਹ ਮਿਸੀਸਾਗਾ ਵਿੱਚ ਟਰੱਕਿੰਗ ਸੁਰੱਖਿਆ ਅਤੇ ਨਿਯਮਾਂ ਦਾ ਪਾਲਣ ਕਰਨ ਵਾਲਾ ਸਫਲ ਕਾਰੋਬਾਰ ਚਲਾਉਂਦੇ ਸਨ ਅਤੇ ਸਥਾਨਕ ਗੁਰਦੁਆਰੇ ਦੀ ਕਮੇਟੀ ਵਿੱਚ ਵੀ ਸਰਗਰਮ ਸਨ। ਉਹਨਾਂ ਦੇ ਨਜ਼ਦੀਕੀ ਦੋਸਤਾਂ ਮੁਤਾਬਕ, ਧੱਦਾ ਨੂੰ ਹਾਲ ਹੀ ਵਿੱਚ ਧਮਕੀਭਰੇ ਫੋਨ ਆਏ ਸਨ, ਅਤੇ ਉਸ ਨੇ ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ।
ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਅਤੇ ਪੀਲ ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਕਿਸੇ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਸਾਂਝੀ ਕਰਨ।