ਆਕਲੈਂਡ: ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਸਿਟੀ ਨੇੜ੍ਹੇ ਦੋ ਟਰੱਕਾਂ `ਚ ਹੋਈ ਭਿਆਨਕ ਟੱਕਰ ਕਾਰਨ ਪੰਜਾਬੀ ਟਰੱਕ ਡਰਾਈਵਰ ਸਿਕੰਦਰਪਾਲ ਸਿੰਘ ਦੀ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰੋਲਸਟਨ `ਚ ਮੇਨ ਸਾਊਥ ਰੋਡ (ਸਟੇਟ ਹਾਈਵੇਅ 1) ਅਤੇ ਰੋਲਸਟਨ ਡਰਾਈਵ ਦੇ ਇੰਟਰਸੈਕਸ਼ਨ `ਤੇ 17 ਜਨਵਰੀ (ਸੋਮਵਾਰ) ਸਵੇਰੇ 7:20 `ਤੇ ਵਾਪਰਿਆ ਸੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਸਿਕੰਦਰਪਾਲ ਸਿੰਘ ਦੀ ਮੌਕੇ `ਤੇ ਹੀ ਮੌਤ ਹੋ ਗਈ, ਜੋ ਕਿ ਉਸ ਵੇਲੇ ਟਰੱਕ `ਚ ਇਕੱਲਾ ਹੀ ਸੀ।
ਉੱਥੇ ਹੀ ਦੂਜਾ ਟਰੱਕ ਡਰਾਇਵਰ ਵੀ ਘਟਨਾ ਦੌਰਾਨ ਜ਼ਖਮੀ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਘਟਨਾ ਦੀ ਤਫ਼਼ਤੀਸ਼ ਕੀਤੀ ਜਾਵੇਗੀ। ਪੁਲੀਸ ਦਾ ਕਹਿਣਾ ਹੈ ਕਿ ਇਸ ਬਾਬਤ ਹੋਰ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।