ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਜੈਨ ਮੁਨੀ ਪਰਮਪਰਾਚਾਰੀਆ ਪ੍ਰਗਿਆਸਾਗਰ ਮੁਨੀ ਮਹਾਰਾਜ ਦੇ ਪ੍ਰਵਚਨ ਦੀ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਵਿਚ ਜੈਨ ਮੁਨੀ ਕਹਿ ਰਹੇ ਹਨ ਕਿ ”ਕੇਜਰੀਵਾਲ ਦੇਸ਼ ਨੂੰ ਮੁਫਤ ਵੰਡ ਕੇ ਦੇਸ਼ ਦਾ ਬੇੜਾ ਗ਼ਰਕ ਕਰਨ ਤੇ ਤੁਲੇ ਹੋਏ ਹਨ। ਉਹ ਮਰਦਾਂ ਨੂੰ ਔਰਤਾਂ ਵਾਂਗ ਚੂੜੀਆਂ ਪਹਿਨਾ ਰਹੇ ਹਨ।”
ਸਿੱਧੂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੰਤ ਦੀ ਗੱਲ ਸੁਣਨੀ ਚਾਹੀਦੀ ਹੈ। ਸੰਸਾਰ ਵਿੱਚ ਸੁਧਾਰ ਦੀ ਸਭ ਤੋਂ ਵੱਡੀ ਸੰਭਾਵਨਾ ਹੈ।
Lend your ears to the wise @ArvindKejriwal Saheb … The biggest room in this world is the room for improvement pic.twitter.com/vKvjVebYCg
— Navjot Singh Sidhu (@sherryontopp) December 2, 2021
ਸਿੱਧੂ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਚੌਥੀ ਗਰੰਟੀ ਦੇਣ ਲਈ ਪੰਜਾਬ ਆਏ ਹੋਏ ਹਨ।