ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਪਿਛਲੇ 10 ਦਿਨਾਂ ਤੋਂ ਪੀਜੀਆਈ ਦੇ ਐਡਵਾਂਸਡ ਕਾਰਡੀਅਕ ਸੈਂਟਰ ‘ਚ ਦਾਖਲ ਸਨ। ਇੱਥੇ ਉਨ੍ਹਾਂ ਦਾ ਇਲਾਜ ਪੀਜੀਆਈ ਦੇ ਕਾਰਡੀਓਲਾਜੀ ਦੇ ਹੈੱਡ ਪ੍ਰੋਫੈਸਰ ਯਸ਼ਪਾਲ ਸ਼ਰਮਾ ਦੀ ਦੇਖਰੇਖ ‘ਚ ਚੱਲ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਐਂਜੀਓਗ੍ਰਾਫੀ ਕਰ ਕੇ ਦਿਲ ਦੀਆਂ ਸਮੱਸਿਆਵਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਦਸ ਦਈਏ ਕਿ ਅਚਾਨਕ ਛਾਤੀ ‘ਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਸੀ।
ਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਕੌਰ ਸਿੰਘ ਨਾਲ ਫੋਨ ਉਤੇ ਗੱਲਬਾਤ ਕੀਤੀ। ਕੈਪਟਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਇੰਨੀ ਛੋਟੀ ਉਮਰ ਵਿਚ ਬੱਚੇ ਦੀ ਮੌਤ ਹੋ ਜਾਣਾ ਬਹੁਤ ਦੁਖਦ ਹੈ। ਭਗਵਾਨ ਪਰਿਵਾਰ ਨੂੰ ਉਸ ਦੁੱਖ ਨੂੰ ਸਹਿਣ ਕਰਨ ਦੀ ਸਮਰੱਥਾ ਪ੍ਰਦਾਨ ਕਰਨ।
Enquired about health of Risaldar Balkaur Singh Sidhu Ji, father of late Sidhu Moosewala over phone today. He is undergoing treatment in PGI.
Loss of only child at such young age is very hard for parents to bear with. I pray to Waheguru Ji to grant him strength and good health.
— Capt.Amarinder Singh (@capt_amarinder) September 24, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.