ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਟੁੱਟੀ ਦੋਸਤੀ!

TeamGlobalPunjab
1 Min Read

ਨਿਊਜ਼ ਡੈਸਕ : ਭਾਰਤ ਦੇ ਮਸ਼ਹੂਰ ਰਿਐਲਿਟੀ ਸ਼ੋਅ ‘Bigg Boss 13’ ਦੀ ਜੋੜੀ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੂੰ ਲੈ ਕੇ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ‘ਚ ਦੂਰੀਆਂ ਆ ਚੁੱਕੀਆਂ ਹਨ।

ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਇਸ ਵੇਲੇ ਕੁਝ ਠੀਕ ਨਹੀਂ ਚੱਲ ਰਿਹਾ ਤੇ ਦੋਵਾਂ ਦੀ ਗੱਲਬਾਤ ਵੀ ਬੰਦ ਹੋ ਚੁੱਕੀ ਹੈ। ਇਸ ਮਸ਼ਹੂਰ ਜੋੜੀ ਦੇ ਕਰੀਬੀ ਸੂਤਰਾਂ ਨੇ ਖ਼ਬਰ ‘ਤੇ ਮੋਹਰ ਵੀ ਲਗਾ ਦਿੱਤੀ ਹੈ। ਸੂਤਰਾਂ ਮੁਤਾਬਕ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਰਿਸ਼ਤੇ ਵਿੱਚ ਦੂਰੀਆਂ ਵਧ ਰਹੀਆਂ ਹਨ, ਪਰ ਹਾਲੇ ਤੱਕ ਇਸ ਦੀ ਖਾਸ ਵਜ੍ਹਾ ਸਾਹਮਣੇ ਨਹੀਂ ਆ ਸਕੀ।

Bigg Boss 13 ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਵੀ ਫੈਨਜ਼ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਸਨ। ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੀ ਜੋੜੀ ਕਾਫੀ ਟਰੈਂਡ ਵੀ ਹੋਈ ਸੀ। ਦੱਸ ਦਈਏ ਕੁਝ ਦਿਨ ਪਹਿਲਾਂ ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੀ ਇੱਕ ਐਡ ਵੀ ਵਾਇਰਲ ਹੋਈ ਸੀ ਜਿਸ ਵਿਚ ਦੋਵੇਂ ਬਹੁਤ ਇਕੱਠੇ ਵਧੀਆ ਲਗ ਰਹੇ ਸਨ ਤੇ ਫੈਨਜ਼ ਨੇ ਵੀ ਉਨ੍ਹਾਂ ਦੀ ਖੂਬ ਪ੍ਰਸ਼ੰਸਾ ਕੀਤੀ।

Share this Article
Leave a comment