ਨਿਊਜ਼ ਡੈਸਕ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਹਾਲ ਹੀ ‘ਚ ਪੁੱਤਰ ਨੂੰ ਜਨਮ ਦਿੱਤਾ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਬੇਟੇ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਤਸਵੀਰ ਵਿੱਚ ਸ਼੍ਰੇਆ ਦੇ ਪਤੀ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗਾਇਕਾ ਨੇ ਮਾਂ ਬਣਨ ਤੋਂ ਬਾਅਦ ਆਪਣੀਆਂ ਭਾਵਨਾਵਾਂ ਨੂੰ ਫੈਨਜ਼ ਨਾਲ ਸਾਂਝਾ ਕੀਤਾ ਹੈ।
ਸ਼੍ਰੇਆ ਨੇ ਲਿਖਿਆ, ਮਿਲੋ ਦੇਵਯਾਨ ਮੁਖੋਪਾਧਿਆਇਆ ਨਾਲ, ਇਸ ਨੇ 22 ਮਈ ਨੂੰ ਜਨਮ ਲਿਆ ਤੇ ਹਮੇਸ਼ਾਂ ਲਈ ਸਾਡੀ ਜ਼ਿੰਦਗੀ ਬਦਲ ਦਿੱਤੀ। ਜਦੋਂ ਇਹ ਪੈਦਾ ਹੋਇਆ ਤਾਂ ਇਸ ਦੀ ਪਹਿਲੀ ਝਲਕ ਨੇ ਸਾਡੇ ਦਿਲਾਂ ਦੇ ਨੂੰ ਪਿਆਰ ਨਾਲ ਭਰ ਦਿੱਤਾ।
ਗਾਇਕਾ ਨੇ ਕਿਹਾ ਕਿ ਪੁੱਤਰ ਦੀ ਝਲਕ ਦੇਖਣ ਤੋਂ ਬਾਅਦ ਉਨ੍ਹਾਂ ਨੇ ਜੋ ਮਹਿਸੂਸ ਕੀਤਾ ਉਹ ਸਿਰਫ਼ ਮਾਤਾ ਪਿਤਾ ਹੀ ਸਮਝ ਸਕਦੇ ਹਨ ਤੇ ਇਹ ਸਭ ਉਨ੍ਹਾਂ ਨੂੰ ਇੱਕ ਸੁਪਨਾ ਲੱਗ ਰਿਹਾ ਹੈ।
View this post on Instagram
ਦੱਸ ਦਈਏ ਸ਼੍ਰੇਆ ਨੇ ਪ੍ਰੈਗਨੈਂਸੀ ਦੌਰਾਨ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਫੈਨਸ ਨੂੰ ਆਪਣੇ ਆਨਲਾਈਨ ਬੇਬੀ ਸ਼ਾਵਰ ਦੀ ਝਲਕ ਵੀ ਵਿਖਾਈ ਸੀ। ਉਨ੍ਹਾਂ ਦੇ ਦੋਸਤਾਂ ਨੇ ਆਪਣੇ ਹੱਥਾਂ ਨਾਲ ਪਕਵਾਨ ਬਣਾ ਕੇ ਸ਼੍ਰੇਆ ਨੂੰ ਭੇਜੇ ਸਨ। ਉਸ ਵੇਲੇ ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਵੀ ਯਾਦ ਕੀਤਾ ਸੀ ਜਦੋਂ ਲਾਕਡਾਊਨ ਨਹੀਂ ਹੁੰਦਾ ਸੀ।
View this post on Instagram