ਨਵੀਂ ਦਿੱਲੀ- ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਨਾਗਰਿਕਾਂ ਲਈ ਕੋਵਿਡ-19 ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਇੱਕ ਸਲਾਹ ਵਿੱਚ ਕਿਹਾ, ਕੁਝ ਦੇਸ਼ਾਂ ਵਿੱਚ ਲਾਗ ਦੀਆਂ ਦਰਾਂ ਨੂੰ ਵਧਣ ਤੋਂ ਰੋਕਣ ਲਈ ਆਨਲਾਈਨ ਖਰੀਦਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਬੇਲੋੜੀ ਯਾਤਰਾ ਤੋਂ ਬਚਣ ਵਰਗੇ ਉਪਾਵਾਂ ਦੀ ਸੂਚੀ ਦਿੱਤੀ ਗਈ ਹੈ।
ਇਸ ਵਿੱਚ ਲੋਕਾਂ ਨੂੰ ਆਨਲਾਈਨ ਖਰੀਦਦਾਰੀ ਨੂੰ ਪਹਿਲ ਦੇਣ ਦੇ ਨਾਲ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਕੰਟੇਨਮੈਂਟ ਜ਼ੋਨ ਅਤੇ ਕੋਵਿਡ ਦੀ 5 ਫੀਸਦੀ ਇਨਫੈਕਸ਼ਨ ਦਰ ਤੋਂ ਵੱਧ ਵਾਲੇ ਜ਼ਿਲਿਆਂ ਵਿਚ ਸਮੂਹਿਕ ਆਯੋਜਨਾਂ ਦੀ ਮਨਜ਼ੂਰੀ ਨਹੀਂ। ਜਿਨ੍ਹਾਂ ਸਮੂਹਿਕ ਆਯੋਜਨਾਂ ਦੀ ਪਹਿਲਾਂ ਤੋਂ ਹੀ ਮਨਜ਼ੂਰੀ ਲਈ ਗਈ ਹੈ, ਉਨ੍ਹਾਂ ਵਿਚ ਸੀਮਿਤ ਲੋਕ ਸ਼ਾਮਲ ਹੋਣ ਅਤੇ ਉਨ੍ਹਾਂ ‘ਤੇ ਨਿਗਰਾਨੀ ਰੱਖੀ ਜਾਵੇ।
ਮਾਲ, ਬਾਜ਼ਾਰ ਤੇ ਮੰਦਰਾਂ ਵਿਚ ਸਖਤੀ ਨਾਲ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਕੋਵਿਡ ਪ੍ਰਬੰਧਨ ਦੇ 5 ਨਿਯਮਾਂ ਦੀ ਪਾਲਣਾ ਕਰੋ-ਟੈਸਟ, ਟਰੈਕ, ਇਲਾਜ, ਟੀਕਾਕਰਨ ਤੇ ਕੋਵਿਡ ਸਬੰਧੀ ਸਹੀ ਵਿਵਹਾਰ।
ਕੋਰੋਨਾ ਦੀ ਦੂਜੀ ਖੁਰਾਕ ਦਾ ਘੇਰਾ ਵਧਾਉਣ ਸੂਬੇ ਤੇ ਕੇਂਦਰ-ਸ਼ਾਸਿਤ ਸੂਬੇ।
ਦੱਸ ਦਈਏ ਕਿ ਤਾਪਮਾਨ ਵਿੱਚ ਕਮੀ ਦੇ ਨਾਲ ਕੇਰਲ ਅਤੇ ਪੱਛਮੀ ਬੰਗਾਲ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਬਾਅਦ ਹੀ ਕੇਂਦਰ ਨੇ ਸੂਬਿਆਂ ਲਈ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ।