ਸੁਖਬੀਰ ਬਾਦਲ ਦੀ ਫਿਸਲੀ ਜ਼ਬਾਨ ਕਹਿੰਦੇ ‘ਸ਼੍ਰੋਮਣੀ ਖਾਲੀ ਦਲ’ ਕਿਸਾਨ ਪੱਖੀ ਪਾਰਟੀ ਹੈ 

TeamGlobalPunjab
1 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਕੀਤੇ ਜਾ ਰਹੇ ਪ੍ਰਚਾਰ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ ।ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਦਾ ਖਰੜਾ ਤਿਆਰ ਕਰਨ ਵਿੱਚ ਕਾਂਗਰਸੀ ਵੀ ਭੂਮਿਕਾ ਹੈ। ਹੁਣ ਕਾਂਗਰਸ ਕਿਸ ਮੂੰਹ ਨਾਲ ਕਿਸਾਨਾਂ ਦੇ ਪੱਖ ਵਿੱਚ ਪ੍ਰਚਾਰ ਕਰ ਰਹੀ ਹੈ ਅਤੇ ਰਾਹੁਲ ਗਾਂਧੀ ਪੰਜਾਬ ਫੇਰੀ ‘ਤੇ ਕਿਸ ਤਰਕ  ਨਾਲ ਆ ਰਹੇ ਹਨ।

ਭਾਜਪਾ ਵੱਲੋਂ ਅਕਾਲੀ ਦਲ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਤਾਂ ਅਕਾਲੀ ਦਲ ਨੂੰ ਬਿੱਲਾਂ ਬਾਰੇ ਕੁਝ ਵੀ ਨਹੀਂ ਸੀ ਦੱਸਿਆ ਜਿਸ ਕਾਰਨ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠਜੋੜ ਤੋੜਿਆ ਹੈ।

ਸੁਖਬੀਰ ਸਿੰਘ ਬਾਦਲ ਤੇ ਜਦੋਂ ਪੱਤਰਕਾਰਾਂ ਨੇ ਸਵਾਲਾਂ ਦੀ ਬੁਛਾੜ ਕੀਤੀ ਤਾਂ ਉਨ੍ਹਾਂ ਦੀ ਜ਼ਬਾਨ ਵੀ ਫਿਸਲ ਗਈ । ਇੱਕ ਸਵਾਲ ਦੇ ਜਵਾਬ ਦੌਰਾਨ ਸੁਖਬੀਰ ਸਿੰਘ ਬਾਦਲ ਨੇ ‘ਸ਼੍ਰੋਮਣੀ ਖਾਲੀ ‘ ਦਲ ਕਹਿ ਦਿੱਤਾ ਜਿਸ ਕਾਰਨ ਪੱਤਰਕਾਰਾਂ ਵਿੱਚ ਘੁਸਰ ਮੁਸਰ ਤੁਰੰਤ ਹੀ ਸ਼ੁਰੂ ਹੋ ਗਈ ਸੀ।

Share This Article
Leave a Comment