ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਦਿਨੋਂ ਦਿਨ ਆਪਣੇ ਪੈਰ ਪਸਾਰ ਦਾ ਜਾ ਰਿਹਾ ਹੈ। ਆਮ ਜਨਤਾ ਤੋਂ ਇਲਾਵਾ ਸੂਬੇ ਦੇ ਕਈ ਵੱਡੇ ਸਿਆਸੀ ਆਗੂ ਵੀ ਇਸ ਦੀ ਚਪੇਟ ‘ਚ ਆ ਗਏ ਹਨ। ਇਸ ‘ਚ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੀ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਮਨਪ੍ਰੀਤ ਸਿੰਘ ਇਯਾਲੀ ਨੇ ਖੁਦ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਇੱਕ ਪੋਸਟ ‘ਚ ਲਿਖਿਆ ਕਿ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਹੁਣ ਮੈਂ ਇਕਾਂਤਵਾਸ ਹਾਂ ਤੇ ਬਿਲਕੁਲ ਤੰਦਰੁਸਤ ਹਾਂ। ਜਲਦੀ ਹੀ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗਾ। ਉਹਨਾਂ ਆਪਣੇ ਸ਼ੁਭਚਿੰਤਕਾਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਫੋਨ 24 ਘੰਟੇ ਖੁੱਲਾ ਹੈ ਤੇ ਕੋਈ ਵੀ ਕਿਸੇ ਵੀ ਕੰਮ ਲਈ ਸੰਪਰਕ ਕਰ ਸਕਦਾ ਹੈ।
https://www.facebook.com/ManpreetAyali/photos/a.498547266934160/2975415022580693/?type=3&eid=ARCTuRbYfO_RwBk5MCBQOC_lLWdBBnaZlSObGYVBBi7cHmvX-fBk7erqtpFtTU5BtaAKMKtU5rj78eDf&__xts__%5B0%5D=68.ARAt52x-L7nSNDFrXvBVA2PFIEkEErxjDsJ7bwl402jBY7HURtbqJJt0X1CIIXiAIcjc-0nFN84S2Dk9B3sMEiPwaMm8WCQJMChi1Ma3omO9AzJ0C71w2GBSeHJOpONgW3PDi0vxI6DnUYNk6imYNe0MQ6jmDkBPa6JaPRH-qIlsOmhwcHbQU9tDgBKp2nmwhWH5iYrJgQqixy0Zc9wCYo-8SLUSaO8982ORz737aTJtNWjAsz3QzlXzjPTVKk4_mYVJJ7eH8b3R-JwMSvNWwjVvCCMTTSqNuJ_GxySkQhou03VLp9PQVd0bv7Muagvq0O-NkEgOv-A52WYAFZ4dTkRJ1g&__tn__=EEHH-R
\