Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਿਲ੍ਹਾ ਤਰਨਤਾਰਨ ਪ੍ਰਧਾਨ ਦੀ ਪੀਏ ਤੋ ਹੈਰੋਇਨ ਦੀ ਬਰਾਮਦੀ ਬੇਹੱਦ ਸ਼ਰਮਨਾਕ: ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਿਲ੍ਹਾ ਤਰਨਤਾਰਨ ਪ੍ਰਧਾਨ ਦੀ ਪੀਏ ਤੋ ਹੈਰੋਇਨ ਦੀ ਬਰਾਮਦੀ ਬੇਹੱਦ ਸ਼ਰਮਨਾਕ: ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ

ਮੋਹਾਲੀ: ਅਨੇਕਾਂ ਕੁਰਬਾਨੀਆਂ ਨਾਲ ਹੋਂਦ ‘ਚ ਆਇਆ ਪੰਜਾਬ ਦਾ ਅਰਥ ਪੰਜ ਦਰਿਆਵਾਂ ਦਾ ਹੈ ਪਰ ਸੁਖਬੀਰ ਸਿੰਘ ਬਾਦਲ ਤੇ ਇਨਾ ਦੀ ਪਾਰਟੀ ਦੇ ਵਰਕਰਾਂ ਇਸ ਨੂੰ ਨਸ਼ਿਆਂ ਦਾ ਦਰਿਆ ਬਣਾ ਦਿੱਤਾ ਹੈ। ਜਿਸ ਦੀ ਤਾਜਾ ਹੀ ਮਿਸਾਲ ਤਰਨਤਾਰਨ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ ) ਦੀ ਜਿਲਾ ਪ੍ਰਧਾਨ ਦੀ ਪੀ ਏ ਬੀਤੇ ਦਿਨੀ ਹੈਰੋਇਨ ਨਾਲ ਸੰਗਰੂਰ ਪੁੁਲਿਸ ਨੇ ਦਬੋਚੀ ਹੈ।

ਉਕਤ ਗੱਲਾਂ ਦਾ ਪ੍ਰਗਟਾਵਾ ਤੇ ਸੀਨੀਅਰ ਟਕਸਾਲੀ ਅਕਾਲੀ ਆਗੂ ਸੀਨੀਅਰ ਆਗੂ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਰਸੁਖਇੰਦਰ ਸਿੰਘ ਬੱਬੀਬਾਦਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌੌਰਾਨ ਕੀਤਾ। ਬ੍ਰਹਮਪੁਰਾ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਹੇਠਲੇ ਪੱਧਰ ਤੇ ਸਿਰੇ ਦਾ ਨਸ਼ਿਆ ਦਾ ਕਾਰੋਬਾਰ ਕਰ ਰਹੇ ਹਨ ਪਰ ਉਨਾ ਨੂੰ ਨੱਥ ਪਾਉਣ ਵਾਲਾ ਕੋਈ ਨਹੀ , ਉਨਾਂ ਬੀਤੇ ਦਿਨਾਂ ਤੋ ਅਖਬਾਰਾਂ ਦੇ ਹਵਾਲੇ ਨਾਲ ਕਿਹਾ ਕਿ ਕੱਲ ਦੀਆਂ ਅਖਬਾਰਾਂ ਭਰੀਆਂ ਹਨ ਰਹੀਆਂ ਹਨ ਕਿ ਸ਼੍ਰੋੋਮਣੀ ਅਕਾਲੀ ਦਲ ਦੀ ਤਰਨਤਰਾਨ ਤੋ ਬੀਬੀ ਤੋ ਵੱਡੀ ਮਾਤਰਾ ਹੈਰੋਇਨ ਚ ਫੜੀ ਜਾਣ ਨਾਲ ਕਿਨੀ ਸ਼ਰਮ ਵਾਲੀ ਗੱਲ ਹੈ।

ਬੱਬੀਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੁਝ ਦਿਨਾਂ ਪਹਿਲਾਂ ਸਬੰਧਿਤ ਔਰਤ ਨੂੰ ਸਨਮਾਨਿਤ ਵੀ ਕੀਤਾ ਸੀ ਜਿਸ ਤੋ ਸਾਫ ਸਾਫ ਪਤਾ ਲੱਗਦਾ ਹੈ ਕਿ ਬਾਦਲਾਂ ਦੀ ਸ਼ਹਿ ਤੇ ਪੰਜਾਬ ਚ ਨਸ਼ਾ ਵਿੱਕ ਰਿਹਾ ਹੈ । ਉਕਤ ਆਗੂਆਂ ਮੰਗ ਕੀਤੀ ਕੀ ਸਖਤ ਤੋ ਸਖਤ ਸਜਾ ਪ੍ਰਸ਼ਾਸਨ ਦੇਵੇ ਤਾਂ ਜੋੋ ਹੋਰ ਵੀ ਇਹ ਕੰਮ ਕਰ ਰਹੇ ਹਨ ਉਨਾ ਤੇ ਨਕੇਲ ਕੱਸੀ ਜਾਵੇੇ ਨਹੀ ਤਾਂ ਇਨਾ ਪੰਜਾਬ ਜੋ ਸੋੋਨੇ ਦੀ ਚਿੱੜੀ ਅਖਵਾਂਉਦਾ ਸੀ ਉਸ ਨਸ਼ੇ ਵਰਗੇ ਕੋਹੜ ਨਾਲ ਡੋਬ ਦੇਣਗੇ । ਰਵਿੰਦਰ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਤੇ ਦੋਸ਼ ਲਾਇਆ ਕਿ ਇਨਾ ਦੀਆਂ ਪੰਥ ਤੇ ਸਮਾਜਿਕ ਵਿਰੋੋਧੀ ਨੀਤੀਆਂ ਕਾਰਨ ਅੱਜ ਸੂਬੇ ਚ ਬਰੇਨ ਡਰੇਨ ਹੋ ਰਹੀ ਹੈ । ਪੰਜਾਬ ਦੀ ਨੌਜੁਆਨ ਪੀੜੀ ਬਾਹਰਲੇ ਮੁਲਕਾਂ ਚ ਭੱਜ ਰਹੀ ਹੈ ,ਆਪਣੇ ਬੱਚਿਆਂ ਦੇ ਭਵਿੱਖ ਖਾਤਰ ਮਾਪੇ ਲੱਖਾਂ ਰੁਪਈਆਂ ਦਾ ਕਰਜਾ ਚੁੱਕ ਕੇ ਬਾਹਰ ਭੇਜ ਰਹੇ ਹਨ ਕਿ ਸਾਡੇ ਬੱਚੇ ਵੀ ਕਿਤੇ ਨਸ਼ਿਆਂ ਦੇ ਜਾਲ ਚ ਨਾ ਫੱਸ ਜਾਣ।

ਪੀਰ ਮੁਹੰਮਦ ਅਤੇ ਬੱਬੀਬਾਦਲ ਨੇ ਸਾਂਝੇ ਤੋਰ ਤੇ ਕਿਹਾ ਕਿ ਕੈਪਟਨ ਸਰਕਾਰ ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਚੋਣਾਂ ਵੇਲੇ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਕਿ ਸੀ ਮੈ 4 ਹਫਤਿਆਂ ਚ ਨਸ਼ੇ ਖਤਮ ਕਰ ਦਿਉ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 4 ਸਾਲ ਤੋ ਵੀ ਜਿਆਦਾ ਸਮਾ ਹੋ ਗਿਆ ਨਸ਼ੇ ਖਤਮ ਤਾਂ ਕੀ ਹੋਏ 10 ਗੁਣਾ ਵੱਧ ਗਏ ਹਨ ,ਜਿਸ ਲਈ ਬਾਦਲ ਤੇ ਕੈਪਟਨ ਸਰਕਾਰ ਜੁੰਮੇਵਾਰ ਹਨ । ਉਨਾ ਕਿਹਾ ਕਿ ਅਜੇ ਵੀ ਜੇਕਰ ਕੈਪਟਨ ਸਰਕਾਰ ਨੇ ਕੋਈ ਸਖਤੀ ਵਾਲਾ ਕਦਮ ਨਾ ਚੁੱਕਿਆ ਤਾਂ ਸਾਡੇ ਵੱਲੋ ਧਰਨਾ ਲਾਏ ਜਾਣਗੇ ਜਦ ਤੱਕ ਵੱਡੇ ਮੱਗਰਮੱਛਾਂ ਤੇ ਕਾਰਵਾਈ ਨਾ ਕੀਤੀ ।ਇਸ ਮੌਕੇ ਤੇ ਯੂਥ ਆਗੂ ਜਗਤਾਰ ਸਿੰਘ ਘੜੂੰਆ ਅਤੇ ਰਣਜੀਤ ਸਿੰਘ ਬਰਾੜ ਵੀ ਹਾਜਰ ਸਨ।

Check Also

ਹਾਈਕੋਰਟ ਨੇ ਬੈਂਸ ਨੂੰ ਭਗੌੜਾ ਐਲਾਨਣ ਦੇ ਹੁਕਮਾਂ ਨੂੰ ਕੀਤਾ ਰੱਦ

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ‘ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ …

Leave a Reply

Your email address will not be published.