ਸ਼ਹਿਨਾਜ਼ ਗਿੱਲ ਦੇ ਪਿਤਾ ਬਿੱਗ ਬਾਸ ਦੇ ਘਰ ਵਿੱਚ ਲੈਣਗੇ ਐਂਟਰੀ, ਜਾਣੋ ਕੀ ਹੈ ਮਾਮਲਾ

TeamGlobalPunjab
2 Min Read

ਮੁੰਬਈ: ਬਿੱਗ ਬਾਸ 13 ਵਿੱਚ ਇਨ੍ਹੀਂ ਦਿਨੀਂ ਘਸਮਾਨ ਮੱਚਿਆ ਹੋਇਆ ਹੈ। ਬੀਤੇ ਦਿਨੀਂ ਬਿੱਗ ਬੌਸ ਵਿੱਚ ਇੱਕ ਟਾਸਕ ਦੇ ਦੌਰਾਨ ਸ਼ਹਿਨਾਜ਼ ਗਿੱਲ ਬਹੁਤ ਰੋਈ ਨਾਲ ਹੀ ਸਲਮਾਨ ਨੇ ਉਨ੍ਹਾਂ ਨੂੰ ਘਰ ਤੋਂ ਬੇਘਰ ਕਰਨ ਦੀ ਵੀ ਗੱਲ ਕਹੀ ਤੇ ਭੜਕਦੇ ਨਜ਼ਰ ਆਏ।

ਹਾਲ ਹੀ ਵਿੱਚ ਇਸ ਸ਼ੋਅ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਸਲ ‘ਚ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਕ ਸਿੰਘ ਜਲਦ ਹੀ ਬਿੱਗ ਬਾਸ ਦੇ ਘਰ ਵਿੱਚ ਐਂਟਰੀ ਲੈਣ ਵਾਲੇ ਹਨ।

ਇਸ ਗੱਲ ਦਾ ਖੁਲਾਸਾ ਇੰਸਟਾਗ੍ਰਾਮ ਫੈਨ ਪੇਜ ਨੇ ਇਕ ਪੋਸਟ ਦੇ ਜ਼ਰੀਏ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਕ ਸਿੰਘ ਜਲਦ ਹੀ ਘਰ ਵਿੱਚ ਐਂਟਰੀ ਲੈਣ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਬਿੱਗ ਬਾਸ ਵਿੱਚ ਕੰਟੈਸਟੈਂਟ ਦੇ ਪਰਿਵਾਰ ਜਾਂ ਉਨ੍ਹਾਂ ਦੇ ਕਰੀਬੀ ਘਰ ਵਿੱਚ ਆਉਂਦੇ ਹਨ ਉਸੇ ਤਰ੍ਹਾਂ ਇਸ ਵਾਰ ਵੀ ਸਾਰੇ ਕੰਟੈਸਟੈਂਟ ਦੇ ਕਰੀਬੀ ਘਰ ਵਿੱਚ ਐਂਟਰੀ ਲੈਣਗੇ।

https://www.instagram.com/p/B7OUVY3BEWl/

- Advertisement -

ਇਸ ਪੋਸਟ ‘ਤੇ ਲੋਕਾਂ ਦੀ ਰਿਐਕਸ਼ਨ ਆਉਣੇ ਸ਼ੁਰੂ ਹੋ ਚੁੱਕੇ ਹਨ ਇਸ ਨੂੰ ਲੈ ਕੇ ਬਿੱਗ ਬਾਸ ਦੇ ਦਰਸ਼ਕਾਂ ‘ਚ ਮਿਲੇ ਜੁਲੇ ਦੇ ਰਿਐਕਸ਼ਨ ਦੇਖਣ ਨੂੰ ਮਿਲੇ ਕਿਉਂਕਿ ਜਿੱਥੇ ਕੁਝ ਲੋਕਾਂ ਨੇ ਸ਼ਹਿਨਾਜ਼ ਦੇ ਪਿਤਾ ਵੱਲੋਂ ਆਪਣੀ ਧੀ ਨੂੰ ਸਮਝਾਉਣ ਦੀ ਗੱਲ ਕਹੀ ਤਾਂ ਉੱਥੇ ਹੀ ਕੁੱਝ ਨੇ ਕਿਹਾ ਕਿ ਹੁਣ ਪਾਰਸ ਛਾਬੜਾ ਗਏ।

Share this Article
Leave a comment