ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਆਪਣੇ ਦੋਸਤ ਸਿੱਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਜਾਂ ਸਕਰੀਨ ‘ਤੇ ਨਜ਼ਰ ਹੀ ਨਹੀਂ ਆਈ, ਹਾਲਾਂਕਿ ਹੁਣ ਸ਼ਹਿਨਾਜ਼ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਸ਼ਾਇਦ ਅਦਾਕਾਰਾ ਨੇ ਹੁਣ ਕੰਮ ‘ਤੇ ਵਾਪਸੀ ਕਰ ਲਈ ਹੈ। ਖਬਰ ਹੈ ਕਿ ਸ਼ਹਿਨਾਜ਼ ਗਿੱਲ ਆਪਣੀ ਫਿਲਮ ਹੌਂਸਲਾ ਰੱਖ ਦੇ ਨਵੇਂ ਪ੍ਰਮੋਸ਼ਨਲ ਵੀਡੀਓ ਵਿੱਚ ਨਜ਼ਰ ਆਈ ਹਨ। ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਅਤੇ ਦਿਲਜੀਤ ਤੋਂ ਇਲਾਵਾ ਸੋਨਮ ਬਾਜਵਾ ਵੀ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਗਿੱਲ, ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਵੀਡੀਓ ਵਿੱਚ ਫਿਲਮ ਹੌਂਸਲਾ ਰੱਖ ਵਿੱਚ ਆਪਣੇ ਇੱਕ ਸੀਨ ਨੂੰ ਰੀ-ਕਰਿਏਟ ਕਰ ਰਹੇ ਹਨ।
Mai Enu Pyar Kita C Te Eney Mere Naal Ahh Kita 👩🏻🍼👨🏻🍼
#HonslaRakh This DUSSEHRA 💥 15th October @bajwasonam @ishehnaaz_gill #Shindagrewal pic.twitter.com/Rg8riuFtjJ
— DILJIT DOSANJH (@diljitdosanjh) October 8, 2021
ਵੀਡੀਓ ਵਿੱਚ ਪਹਿਲਾਂ ਦਿਲਜੀਤ ਅਤੇ ਸੋਨਮ ਫਿਲਮ ਦੇ ਸੀਨ ਨੂੰ ਰੀ-ਕਰਿਏਟ ਕਰਦੇ ਹਨ, ਉਦੋਂ ਸ਼ਹਿਨਾਜ਼ ਦੀ ਐਂਟਰੀ ਹੁੰਦੀ ਹੈ ਅਤੇ ਦਿਲਜੀਤ ਨੂੰ ਟੇਡੀ ਬਿਅਰ ਨਾਲ ਮਾਰਨ ਲੱਗਦੀ ਹਨ। ਵੀਡੀਓ ਦੇ ਅਖੀਰ ਵਿੱਚ ਸ਼ਹਿਨਾਜ਼ ਅਤੇ ਸੋਨਮ ਦੋਵੇਂ ਹੀ ਦਿਲਜੀਤ ਦੀ ਕੁੱਟਮਾਰ ਕਰਨ ਲਗ ਜਾਂਦੀਆਂ ਹਨ।