ਕਾਮੇਡੀ ਨਾਲ ਭਰਪੂਰ ਸ਼ਹਿਨਾਜ਼ ਤੇ ਦਿਲਜੀਤ ਦੀ ਫਿਲਮ ‘ਹੌਂਸਲਾ ਰੱਖ’ ਦਾ ਟ੍ਰੇਲਰ

TeamGlobalPunjab
1 Min Read

ਨਿਊਜ਼ ਡੈਸਕ : ਫਿਲਮ ‘ਹੌਂਸਲਾ ਰੱਖ’ ਦਾ ਟ੍ਰੇਲਰ ਆਖਿਰਕਾਰ ਜਾਰੀ ਕਰ ਦਿੱਤਾ ਗਿਆ ਹੈ। ਇਸ ਫਿਲਮ ’ਚ ਸ਼ਹਿਨਾਜ਼ ਗਿੱਲ, ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨਜ਼ਰ ਆਉਣਗੇ। ਬਿੱਗ ਬੌਸ 13 ਸ਼ੋਅ ਕਾਰਨ ਸੁਰਖੀਆਂ ‘ਚ ਆਈ ਸ਼ਹਿਨਾਜ਼ ਗਿੱਲ ਨੇ ਐਕਟਿੰਗ ਦੀ ਦੁਨੀਆ ’ਚ ਕਦਮ ਰੱਖ ਦਿੱਤਾ ਤੇ ਇਹ ਉਸਦੀ ਪਹਿਲੀ ਫਿਲਮ ਹੈ।

ਟ੍ਰੇਲਰ ਦੀ ਸ਼ੁਰੂਆਤ ਦਿਲਜੀਤ ਅਤੇ ਸ਼ਹਿਨਾਜ਼ ਨਾਲ ਹੁੰਦੀ ਹੈ। ਇਸ ‘ਚ ਸ਼ਹਿਨਾਜ਼, ਦਿਲਜੀਤ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ, ਪਰ ਉਹ ਬੱਚੇ ਨੂੰ ਦਿਲਜੀਤ ਨੂੰ ਸੌਂਪ ਕੇ ਚਲੀ ਜਾਂਦੀ ਹੈ। 2 ਮਿੰਟ 56 ਸੈਕੰਡ ਦਾ ਇਹ ਟ੍ਰੇਲਰ ਕਾਫੀ ਮਜ਼ੇਦਾਰ ਅਤੇ ਕਾਮੇਡੀ ਨਾਲ ਭਰਪੂਰ ਹੈ।

‘ਹੌਂਸਲਾ ਰੱਖ’ ਫਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਟ੍ਰੇਲਰ ਤੋਂ ਬਾਅਦ ਹੁਣ ਫੈਨਜ਼ ਨੂੰ ਫਿਲਮ ਦਾ ਹੋਰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਟ੍ਰੇਲਰ  ਦੇ ਨਾਲ ਦਿਲਜੀਤ ਨੇ ਫਿਲਮ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ, ਜਿਸ ’ਚ ਉਨ੍ਹਾਂ ਦੇ ਨਾਲ ਸ਼ਹਿਨਾਜ਼, ਸੋਨਮ ਤੇ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਨਜ਼ਰ ਆ ਰਿਹਾ ਹੈ।

Share This Article
Leave a Comment