ਮੁੰਬਈ: ਬਿੱਗ ਬੋਸ 13 ਫੇਮ ਅਦਾਕਾਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਝਲਕ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ। ਸਿਧਾਰਥ ਸ਼ੁਕਲਾ ਦਾ ਦੇਹਾਂਤ ਹੋਏ ਲਗਭਗ ਚਾਰ ਮਹੀਨੇ ਬੀਤ ਚੁੱਕੇ ਹਨ ਤੇ ਹੁਣ ਉਹ ਹੌਲੀ-ਹੌਲੀ ਖੁਦ ਨੂੰ ਸੰਭਾਲ ਰਹੀ ਹੈ। ਸ਼ਹਿਨਾਜ਼ ਦੇ ਫੈਨਜ਼ ਉਨ੍ਹਾਂ ਦੀ ਹਰ ਪੋਸਟ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਵੀਡੀੳ ਸ਼ੇਅਰ ਕੀਤੀ ਹੈ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ।
ਸ਼ਹਿਨਾਜ਼ ਗਿਲ ਨੇ ਇੰਸਟਾਗ੍ਰਾਮ ‘ਤੇ ਇੱਕ ਰਿਐਲਿਟੀ ਸ਼ੋਅ ‘ਹੁਨਰਬਾਜ਼-ਦੇਸ਼ ਕੀ ਸ਼ਾਨ’ ਦਾ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਫ਼ਿਲਮ ‘ਸ਼ੇਰਸ਼ਾਹ’ ਦਾ ਗੀਤ ‘ਰਾਂਝਾ’ ਗਾਂਉਦੀ ਨਜ਼ਰ ਆ ਰਹੀ ਹੈ ਤੇ ਸਫੈਦ ਰੰਗ ਦੀ ਡਰੈੱਸ ਵਿੱਚ ਬਹੁਤ ਹੀ ਖੁਬਸੂਰਤ ਲਗ ਰਹੀ ਹੈ। ਵੀਡੀਓ ‘ਚ ਉਹ ਆਪਣੇ ਹੁਨਰ ਬਾਰੇ ਵੀ ਗੱਲ ਕਰਦੀ ਹੈ, ਜਿਸ ਨਾਲ ਉਸ ਨੂੰ ਖੁਸ਼ੀ ਤੇ ਸਕੂਨ ਮਿਲਦਾ ਹੈ। ਕਲਰਜ਼ ਟੀਵੀ ਵੱਲੋਂ ਜਾਰੀ ਕੀਤੇ ਗਏ ਇਸ ਪ੍ਰੋਮੋ ਵਿੱਚ ਸ਼ਹਿਨਾਜ਼ ਨੂੰ ਵੇਖ ਕੇ ਉਸ ਦੇ ਚਾਹੁਣ ਵਾਲੇ ਬਹੁਤ ਖੁਸ਼ ਹਨ।
View this post on Instagram