ਬਟਾਲਾ : ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਜਲੰਧਰ ਰੋਡ ‘ਤੇ ਮੌਜੂਦ ਇਕ ਹੋਟਲ ਵਿਚ ਬਟਾਲਾ ਪੁਲਿਸ ਨੇ ਛਾਪੇਮਾਰੀ ਕੀਤੀ।ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਛਾਪੇਮਾਰੀ ਕੀਤੀ।ਪੁਲਿਸ ਨੇ 10 ਲੜਕੀਆਂ ਅਤੇ 4 ਲੜਕਿਆਂ ਨੂੰ ਅਪਤੀਜਨਕ ਹਾਲਤ ‘ਚ ਅਤੇ ਹੋਟਲ ਮੈਨੇਜਰ ਨੂੰ ਹਿਰਾਸਤ ‘ਚ ਲੈ ਲਿਆ ਹੈ।
ਪੁਲਿਸ ਅਪਣੀ ਕਾਰਵਾਈ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਰੋਡ ਤੇ ਸਤਿਥ ਨਿਊ ਗ੍ਰੈਂਡ ਹੋਟਲ ਵਿਚ ਨਜਾਇਜ ਜਿਸਮਾਨੀ ਧੰਦਾ ਚੱਲਦਾ ਹੈ। ਪੁਲਿਸ ਨੇ ਸੂਚਨਾ ਦੇ ਅਧਾਰ ‘ਤੇ ਜਦੋਂ ਉਕਤ ਹੋਟਲ ਵਿਚ ਰੇਡ ਕੀਤੀ ਤਾਂ ਪੁਲਿਸ ਨੇ ਹੋਟਲ ਵਿਚ ਲੜਕੇ ਅਤੇ ਲੜਕੀਆਂ ਨੂੰ ਇਤਰਾਜਯੋਗ ਹਾਲਤ ਵਿਚ ਰੰਗੇ ਹੱਥੀ ਫੜਿਆ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਉਕਤ ਲੜਕੇ-ਲੜਕੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਹੋਟਲ ਨੂੰ ਜਸਬੀਰ ਸਿੰਘ ਅਤੇ ਅਤੇ ਜਲੰਧਰ ਦੀ ਰਹਿਣ ਵਾਲੀ ਸੁਸ਼ਮਾ ਨਾਮ ਦੀ ਔਰਤ ਚਲਾ ਰਹੀ ਸੀ। ਫਿਲਹਾਲ ਹੋਟਲ ਨੂੰ ਸੀਲ ਕਰ ਦਿੱਤਾ ਗਿਆ ਹੈ।