ਵਿਗਿਆਨੀਆਂ ਨੇ ਕਬਰ ‘ਚੋਂ ਮਿਲੀ 1000 ਸਾਲਾ ਮਹਿਲਾ ਦੇ ਸਰੀਰ ‘ਚ ਪਾਈ ਜਾਨ

TeamGlobalPunjab
3 Min Read

ਵਿਗਿਆਨ ਅਤੇ ਤਕਨੀਕੀ ਖੇਤਰ ਹਰ ਦਿਨ ਤਰੱਕੀ ਕਰਦੇ ਹੋਏ ਵੱਡੀ ਕਾਮਯਾਬੀ ਹਾਸਲ ਕਰ ਰਿਹਾ ਹੈ ਤੇ ਇਨ੍ਹਾਂ ਤਕਨੀਕਾਂ ਦੀ ਸਹਾਇਤਾ ਨਾਲ ਅੱਜ ਅਜਿਹੇ ਕੰਮ ਕੀਤੇ ਜਾ ਸਕਦੇ ਹਨ ਜੋ ਆਮ ਇਨਸਾਨ ਦੀ ਸੋਚ ਤੋਂ ਵੀ ਕਿਤੇ ਪਰੇ ਹਨ।

ਵਿਗਿਆਨ ਅਤੇ ਤਕਨੀਕ ਦੇ ਵਿਕਾਸ ਦਾ ਇੱਕ ਅਜਿਹਾ ਹੀ ਨਮੂਨਾ ਸਾਹਮਣੇ ਆਇਆ ਹੈ, ਜਿਸ ਵਾਰੇ ਆਮ ਇਨਸਾਨੀ ਦਿਮਾਗ ਕਦੇ ਸੋਚ ਵੀ ਨਹੀਂ ਸਕਦਾ। ਅਸਲ ‘ਚ ਵਿਗਿਆਨੀਆਂ ਨੇ 1000 ਸਾਲ ਪਹਿਲਾਂ ਮਰੀ ਹੋਈ ਮਹਿਲਾ ਦੇ ਅਵਸ਼ੇਸ਼ਾਂ ਤੋਂ ਉਸਦਾ ਅਸਲੀ ਚਿਹਰਾ ਤਿਆਰ ਕਰ ਲਿਆ ਹੈ। ਬ੍ਰਿਟਿਸ਼ ਵਿਗਿਆਨੀਆਂ ਨੂੰ ਇਸ ਮਹਿਲਾ ਵਿਕਿੰਗ ਯੋਧੇ ਦੇ ਅਵਸ਼ੇਸ਼ ਨਾਰਵੇ ਦੇ ਸੋਲੋਰ ਵਿੱਚ ਮੌਜੂਦ ਵਿਕਿੰਗ ਕਬਰਸਤਾਨ ਵਿੱਚ ਮਿਲੇ ਹਨ।

ਰਿਪੋਰਟਾਂ ਮੁਤਾਬਕ, ਕਈ ਸਾਲ ਪਹਿਲਾਂ ਵਿਕਿੰਗ ਹੋਇਆ ਕਰਦੇ ਸਨ ਤੇ ਉਨ੍ਹਾਂ ਦਾ ਸਮਰਾਜ ਮੁੱਖ ਰੂਪ ਨਾਲ ਲੁੱਟਾਂ ਦੇ ਸਹਾਰੇ ਚੱਲਦਾ ਸੀ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ 1,000 ਸਾਲ ਪਹਿਲਾਂ ਮਹਿਲਾ ਦੇ ਚਿਹਰੇ ਦੀ ਬਣਤਰ ਬਿਲਕੁੱਲ ਉਸੇ ਤਰ੍ਹਾਂ ਦੀ ਹੀ ਸੀ ਜਿਵੇਂ ਕ‌ਿ ਵਿਗਿਆਨੀਆਂ ਨੇ ਹੁਣ ਬਣਾਈ ਹੈ।

- Advertisement -

ਮਹਿਲਾ ਵਿਕਿੰਗ ਯੋਧੇ ਦੇ ਅਵਸ਼ੇਸ਼ਾਂ ਨੂੰ ਓਸਲੋ ਦੇ ਮਿਊਜ਼ੀਅਮ ਆਫ ਕਲਚਰਲ ਹਿਸਟਰੀ ‘ਚ ਰੱਖਿਆ ਜਾਵੇਗਾ। ਵਿਗਿਆਨੀਆਂ ਨੂੰ ਵਿਕਿੰਗ ਮਹਿਲਾ ਦੀ ਕਬਰ ‘ਚੋਂ ਪਿੰਜਰ ਤੋਂ ਇਲਾਵਾ ਤੀਰ, ਤਲਵਾਰ, ਕੁਲਹਾੜੀ, ਭਾਲੇ ਸਮੇਤ ਹੋਰ ਕਈ ਹਥਿਆਰਾ ਵੀ ਮਿਲੇ ਹਨ, ਜਿਨ੍ਹਾਂ ਦੀ ਵਰਤੋਂ ਵਿਕਿੰਗ ਲੁੱਟ ਦੇ ਦੌਰਾਨ ਕਰਦੇ ਸਨ।

ਮਹਿਲਾ ਦੀ ਖੋਪੜੀ ‘ਤੇ ਇੱਕ ਡੂੰਘੇ ਜ਼ਖਮ ਦਾ ਨਿਸ਼ਾਨ ਵੀ ਮਿਲਿਆ ਹੈ ਜਿਸ ‘ਤੇ ਪੁਰਾਤੱਤਵ ਵਿਗਿਆਨੀ ਅਲ-ਸ਼ਾਮਾਹੀ ਨੇ ਕਿਹਾ ਕਿ ਇਹ ਗੱਲ ਸਾਫ਼ ਨਹੀਂ ਹੈ ਕਿ ਇਸ ਡੂੰਘੀ ਸੱਟ ਕਾਰਨ ਹੀ ਮਹਿਲਾ ਦੀ ਮੌਤ ਹੋਈ ਸੀ ਜਾਂ ਕੋਈ ਹੋਰ ਕਾਰਨ ਸੀ। ਕਿਸੇ ਵਿਕਿੰਗ ਮਹਿਲਾ ਦਾ ਲੜਾਈ ਵਿੱਚ ਸੱਟ ਮਿਲਣ ਦਾ ਇਹ ਪਹਿਲਾ ਪ੍ਰਮਾਣ ਹੈ। ਅਲ-ਸ਼ਾਮਾਹੀ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਕਿਉਂਕਿ ਇਹ ਇੱਕ ਅਜਿਹਾ ਚਿਹਰਾ ਹੈ, ਜਿਸਨੂੰ 1,000 ਸਾਲ ਤੋਂ ਕਿਸੇ ਨੇ ਨਹੀਂ ਵੇਖਿਆ ਤੇ ਹੁਣ ਅਚਾਨਕ ਹੀ ਇਹ ਸਭ ਦੇ ਸਾਹਮਣੇ ਆ ਗਿਆ ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਮਹਿਲਾ ਦੇ ਚਿਹਰੇ ਨੂੰ ਵਿਗਿਆਨੀਆਂ ਨੇ ਫੇਸ਼ੀਅਲ ਰਿਕਗਨੀਸ਼ਨ ਟੈਕਨੋਲਜੀ ( ਚਿਹਰਾ ਪਛਾਣਨ ਵਾਲੀ ਤਕਨੀਕ ) ਦੀ ਸਹਾਇਤਾ ਨਾਲ ਬਣਾਇਆ ਹੈ। ਚਿਹਰੇ ਨੂੰ ਬਣਾਉਣ ਲਈ ਸਰੀਰ ਦੀ ਨਕਲੀ ਮਾਸਪੇਸ਼ੀਆਂ ਤੇ ਚਮੜੀ ਦੀ ਵਰਤੋਂ ਲਈ ਬਣਾਇਆ ਗਿਆ ਹੈ। ਚਿਹਰੇ ਨੂੰ ਬਣਾਉਣ ਦੀ ਪ੍ਰਕਿਰਿਆ ਨੂੰ ਇੱਕ ਡਾਕਿਊਮੈਂਟਰੀ ਜ਼ਰੀਏ ਨੈਸ਼ਨਲ ਜਿਗਰਾਫਿਕ ‘ਤੇ ਤਿੰਨ ਦਸੰਬਰ ਨੂੰ ਦਿਖਾਈ ਜਾਵੇਗੀ।

- Advertisement -
Share this Article
Leave a comment