ਰਾਸ਼ਟਰੀ ਪ੍ਰਦੂਸ਼ਣ ਦਿਵਸ ਮੌਕੇ ਸਾਇੰਸ ਸਿਟੀ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਹੋਕਾ

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ): ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਨਾਬਾਰਡ ਵਲੋਂ ਸਾਂਝੇ ਤੌਰ ‘ਤੇ ਮਨਾਇਆ ਗਿਆ। ਇਸ ਮੌਕੇ ਪ੍ਰਦੂਸ਼ਣ ਦੀ ਰੋਕਥਾਮ ਲਈ ਆਨਲਾਈਨ ਵੈਬਨਾਰ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਵਾਤਾਵਰਣ ਸਵੱਛਤਾ ਨੂੰ ਦਰਸਾਉਂਦੇ ਸਲੋਗਨ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ। ਸਲੋਗਨ ਲਿਖਣ ਦੇ ਮੁਕਾਬਲਿਆਂ ਦੇ ਨਤੀਜੇ 10 ਦਸੰਬਰ ਨੂੰ ਵੈੱਬ ਸਾਇਟ ‘ਤੇ ਐਲਾਨੇ ਜਾਣਗੇ। ਇਸ ਮੌਕੇ ਆਨਲਾਇਨ ਵੈਬਨਾਰ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ ਨਾਬਾਰਡ ਦੇ ਚੀਫ਼ ਮੈਨੇਜਰ ਪੰਜਾਬ ਡਾ. ਰਾਜੀਵ ਸੀਵਾਚ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਚਲਦਿਆਂ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਹਿੱਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਹੁਤ ਸਾਰੇ ਖੋਜਭਰਪੂਰ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਾਬਾਰਡ ਵਲੋਂ “ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ” (ਸੀ.ਆਰ.ਐਮ) ਨਾਮ ਦੀ ਇਕ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ, ਜਿਸ ਦਾ ਨਾਮ ਹੈ “ਪਰਾਲੀ ਨਾ ਜਲਾਓ, ਪਰਾਲੀ ਤੋਂ ਕਮਾਓ” ਇਸ ਪ੍ਰੋਗਰਾਮ ਦੇ ਅਧੀਨ ਆਡੀਓ ਵਿਜ਼ੂਅਲ ਸਾਧਨਾਂ ਨਾਲ ਲੈਸ ਤਿੰਨ ਮੋਬਾਇਲ ਵੈਨ ਚਲਾਈਆਂ ਗਈਆਂ ਹਨ, ਇਹਨਾਂ ਵੈਨਾ ਵਲੋਂ ਪਰਾਲੀ ਨਾਲ ਜਲਾਓ ਦਾ ਹੋਕਾਂ ਦਿੰਦਿਆਂ ਪੰਜਾਬ ਦੇ ਮਾਝਾ, ਮਾਲਵਾ ਅਤੇ ਦੁਆਬਾ ਦਾ 4500 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਨਾਬਾਰਡ ਵਲੋਂ ਪੰਜਾਬ ਖੇਤੀਵਾੜੀ ਯੂਨੀਵਰਸਿਟੀ ਨੂੰ “ਝੋਨੇ ਅਤੇ ਕਣਕ ਦੀ ਰਹਿੰਦ-ਖਹੂੰਦ ਦੀ ਮੈਨੇਜਮੈਂਟ ਟੈਕਨਾਲੌਜੀ ਦਾ ਇਕ ਪ੍ਰੋਜੈਕਟ ਸੈਕਸ਼ਨ ਕੀਤਾ ਜਾ ਚੁੱਕਾ ਹੈ, ਜਿਸ ਵਿਚ ਪੰਜਾਬ ਦੇ ਮੋਗਾ ਅਤੇ ਫ਼ਿਰੋਜਪੁਰ ਜ਼ਿਲਿਆਂ ਦੀ ਚੋਣ ਕੀਤੀ ਗਈ ਹੈ। ਇਸ ਪ੍ਰੋਜੈਕਟ ਦੇ ਅਧੀਨ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ ਅਤੇ ਮੂਲਚਰ ਰਾਹੀਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

 

ਇਸ ਮੌਕੇ ਭਾਰਤੀ ਖੇਤਬਾੜੀ ਖੋਜ ਸੰਸਥਾਂ ਨਵੀਂ ਦਿੱਲੀ ਦੇ ਪ੍ਰਮੁੱਖ ਵਿਗਿਆਨੀ ਡਾ. ਵਿਨੇ ਸਹਿਗਲ ਨੇ “ਨਾੜ ਨੂੰ ਅੱਗ ਲਗਾਉਣ ਦੀਆਂ ਘਟਾਨਵਾਂ ਦੇ ਉਪ੍ਰਗਹਅ ਨਿਰੀਖਣ ਸਬੰਧੀ ਵਿਸ਼ੇਸ਼ ਲੈਕਚਰ ਰਾਹੀਂ ਵਿਦਿਆਰੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਝੋਨੇ ਦੀ ਨਾੜ ਨੂੰ ਲਗਾਈ ਜਾਂਦੀ ਅੱਗ ਕਾਰਨ ਪੈਦਾ ਹੋਇਆ ਪ੍ਰਦੂਸ਼ਣ ਸਾਡੇ ਲਈ ਬਹੁਤ ਹਾਨੀਕਾਰਕ। ਇਸ ਲਈ ਪ੍ਰਦੂਸ਼ਣ ਦਾ ਨਿਰੀਖਣ ਅਤੇ ਇਸ ਨੂੰ ਰੋਕਣ ਦੇ ਉਪਰਾਲੇ ਕਰਨੇ ਬਹਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਭਾਰਤੀ ਖੇਤਬਾੜੀ ਖੋਜ ਸੰਸਥਾਂ ਨਵੀਂ ਦਿੱਲੀ ਵਲੋਂ ਫੰਫ਼ੂਦੀ ਦੀ ਸਪਰੇਅ ਤਿਆਰ ਕੀਤੀ ਗਈ ਹੈ, ਜਿਸ ਦੇ ਛਿੜਕਾਅ ਨਾਲ ਜ਼ਮੀਨ ‘ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਧਰਤੀ ਦੇ ਵਿਚ ਹੀ ਗਾਲ ਦਿੱਤਾ ਜਾਂਦਾ ਹੈ, ਇਸ ਨਾਲ ਜ਼ਮੀਨ ਦੇ ਪੌਸ਼ਟਿਕ ਤੱਤਾਂ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫ਼ੰਫ਼ੁਦੀ ਦਾ ਛੜਕਾਅ ਜ਼ਮੀਨ ‘ਚੋ ਕੱਟ ਕੇ ਦੂਜੀ ਥਾਂ ਲਿਜਾਈ ਗਈ ਨਾੜ ‘ਤੇ ਕਰਕੇ ਉਸ ਤੋਂ ਜੈਵਿਕ ਈਂਧਨ ਵੀ ਤਿਆਰ ਕੀਤਾ ਜਾ ਸਕਦਾ ਹੈ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਅੱਜ ਜਿੱਥੇ ਸਾਰੀਆ ਦੁਨੀਆ ਕੋਵਿਡ ਮਹਾਂਮਾਰੀ ਨਾਲ ਲੜ ਰਹੀ, ਉਥੇ ਮਨੁੱਖੀ ਸਿਹਤ ਦੇ ਨਾਲ-ਨਾਲ ਸਾਡੀ ਧਰਤੀ ਦਾ ਸਿਹਤਮੰਦ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਹਵਾ ਅਤੇ ਸਾਡਾ ਵਾਤਾਵਰਣ ਗੰਦਲਾ ਹੋਵੇਗਾਂ ਤਾਂ ਇਸ ਨਾਲ ਸਾਹ ਆਦਿ ਦੀਆਂ ਬਿਮਾਰੀਆਂ ਅਤੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋਰ ਵੀ ਵਾਧਾ ਹੋਵੇਗਾ। ਅਜਿਹਾ ਹੋਣ ‘ਤੇ ਸਾਡਾ ਮੁਢੱਲਾ ਸਿਹਤ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨਾਲੌਜੀ ਦੇ ਉਪਰਕਣ ਇਸ ਪਾਸੇ ਬਹੁਤ ਹੀ ਅਹਿਮ ਰੋਲ ਅਦਾ ਕਰਦੇ ਹਨ, ਜਿਹਨਾਂ ਦੀ ਸਹਾਇਤਾ ਨਾਲ ਵਾਤਾਵਰਣ ਦਾ ਨਾ ਸਿਰਫ਼ ਨਿਰੀਖਣ ਹੀ ਕੀਤਾ ਜਾ ਰਿਹਾ ਸਗੋਂ ਇਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਹੱਲ ਲਭ ਜਾ ਰਹੇ ਹਨ। ਜਿਵੇਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਧਰਤੀ ਵਿਚ ਹੀ ਦੱਬਣਾ ਇਕ ਚੰਗ ਹੱਲ ਮੌਜੂਦ ਹੈ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਜੈਵਿਕ ਈਂਧਣ ਅਤੇ ਅਲਕੋਹਲ ਵੀ ਤਿਆਰ ਕੀਤਾ ਜਾ ਸਕਦਾ ਹੈ, ਜਿਸ ਨੂੰ ਪੈਟਰੋਲ ਵਿਚ ਪਾ ਕੇ ਉਸ ਦੀ ਸਮਰੱਥਾ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਇਹ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਾੜ ਨੂੰ ਅੱਗ ਲਗਾਉਣ ਦੀਆਂ ਘਟਾਨਵਾਂ ਨੂੰ ਰੋਕਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਜਲਵਾਯੂ ਪਰਿਵਰਤਨ ‘ਤੇ ਬਹੁਤ ਮਾੜਾ ਪ੍ਰਭਾਵ ਦੇਖਿਆ ਜਾ ਰਿਹਾ ਹੈ, ਉੱਥੇ ਇਸ ਦਾ ਮਾਰੂ ਅਸਰ ਪੂਰੇ ਖਿੱਤੇ ਆਰਥਿਕਤਾ ਅਤੇ ਮਨੁੱਖੀ ਸਿਹਤ ‘ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵਾਢੀ ਤੋਂ ਬਾਅਦ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧ ਕਰਨਾ ਅਤੇ ਉਤਪਾਦਕਤਾ ਨੂੰ ਬਰਕਰਾਰ ਰੱਖਣਾ ਵਿਗਿਆਨੀਆਂ ਲਈ ਬਹੁਤ ਵੱਡੀ ਚੁਣੌਤੀ ਹੈ।

Share This Article
Leave a Comment