ਚੰਡੀਗੜ੍ਹ: ਚੰਡੀਗੜ੍ਹ ‘ਚ ਸੈਕਟਰ 23 ਵਿੱਚ ਇੱਕ ਮਹਿਲਾ ਟੀਚਰ ਦੀ ਲਾਸ਼ ਸ਼ੱਕੀ ਹਾਲਤਾਂ ਵਿੱਚ ਪਾਈ ਗਈ। ਮਹਿਲਾ ਅਧਿਆਪਕ ਦੀ ਲਾਸ਼ ਕੰਬਲ ‘ਚ ਲਿਪਟੀ ਹੋਈ ਸੀ। ਪੁਲਿਸ ਨੇ ਮੰਗਲਵਾਰ ਦੇਰ ਰਾਤ ਲਾਸ਼ ਨੂੰ ਬਰਾਮਦ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਰਾਤ ਹੀ ਇਸ ਦੀ ਵੀਡੀਓਗ੍ਰਾਫ਼ੀ ਕਰਵਾਈ।
ਚੰਡੀਗੜ੍ਹ ਪੁਲਿਸ ਨੇ ਮਾਮਲੇ ਨੂੰ ਸ਼ੱਕੀ ਮੰਨਦੇ ਹੋਏ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਕਿਉਂਕਿ ਘਰ ਵਿੱਚ ਮਹਿਲਾ ਦੀ ਲਾਸ਼ ਕੰਬਲ ਨਾਲ ਲਿਪਟੀ ਹੋਈ ਪਾਈ ਗਈ ਸੀ ਅਤੇ ਮਹਿਲਾ ਦਾ ਪਤੀ ਤੇ ਉਸਦਾ ਛੋਟਾ ਲੜਕਾ ਵੀ ਫਰਾਰ ਹੈ।
ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਕਤਲ ਦੇ ਨਜ਼ਰੀਏ ਨਾਲ ਜਾਂਚ ਕਰੇਗੀ। ਮਹਿਲਾ ਅਤੇ ਉਸ ਦਾ ਪਤੀ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਤਾਇਨਾਤ ਹਨ। ਕੋਵਿਡ-19 ਦੇ ਨਿਯਮਾਂ ਤਹਿਤ ਮਹਿਲਾ ਘਰ ਵਿੱਚ ਇਕਾਂਤਵਾਸ ਸੀ। ਮਹਿਲਾ ਦੀ ਮੌਤ ਤੋਂ ਬਾਅਦ ਪਤੀ ਅਤੇ ਉਸਦੇ ਲੜਕੇ ਦਾ ਫਰਾਰ ਹੋਣਾ ਪੁਲਿਸ ਸ਼ੱਕ ਦੇ ਘੇਰੇ ਵਿੱਚ ਲੈ ਰਹੀ ਹੈ।