ਦਿੱਲੀ – ਸੁਪਰੀਮ ਕੋਰਟ ਨੇ ਕਲਾਸ 10ਵੀਂ ਤੇ 12ਵੀਂ ਲਈ ਆਫਲਾਈਨ ਇਮਤਿਹਾਨ ਨੂੰ ਲੈ ਕੇ ਦਾਇਰ ਕੀਤੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਇਹ ਬੋਰਡ ਇਮਤਿਹਾਨ ਸਾਰੇ ਸੂਬਿਆਂ ਦੇ ਸਿੱਖਿਆ ਬੋਰਡਾਂ, ਸੀਬੀਅੇੈਸਈ, ਆਈਸੀਅੇੈਸਈ ਅਤੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਵਲੋੰ ਲਏ ਜਾਣੇ ਹਨ।
ਇਸ ਤਰ੍ਹਾਂ ਦੀ ਅਪੀਲ ਨੂੰ ਖਾਰਿਜ ਕਰਦੇ ਹੋਏ ਜਸਟਿਸ ਏਐਮ ਖਾਨਵੀਲਕਰ ਦੀ ਅਗਵਾਈ ਵਾਲੇ ਬੈਂਚ ਨੇ ਅਦਾਲਤ ‘ਚ ਕਿਹਾ ਕਿ ਇਸ ਤਰ੍ਹਾਂ ਦੀ ਪਟੀਸ਼ਨ ਝੂਠੀ ਆਸ ਤੇ ਉਲਝਣ ਪੈਦਾ ਕਰਨ ਵਾਲੀ ਹੇੈ।
ਬੈਂਚ ਨੇ ਕਿਹਾ “ਇਹ ਨਾ ਸਿਰਫ਼ ਝੂਠੀ ਆਸ ਪਰ ਉਨ੍ਹਾਂ ਵਿਦਿਆਰਥੀਆਂ ਦੇ ਵਿੱਚ ਉਲਝਣ ਦਾ ਮਾਹੌਲ ਵੀ ਪੈਦਾ ਕਰਦੀ ਹੈ, ਜਿਹੜੇ ਵਿਦਿਆਰਥੀ ਇਮਤਿਹਾਨ ਦੀ ਤਿਆਰੀ ਵਿੱਚ ਲੱਗੇ ਹੋਏ ਹਨ’। ਅਦਾਲਤ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਕੰਮ ਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਉਨ੍ਹਾਂ ਦਾ ਕੰਮ ਕਰਨ ਦਿੱਤਾ ਜਾਵੇ।
ਸੁਪਰੀਮ ਕੋਰਟ ਵਿੱਚ ਇਹ ਪਟੀਸ਼ਨ ਵਕੀਲ ਅਤੇ ਬਾਲ ਅਧਿਕਾਰ ਕਾਰਕੁਨ ਅਨੂਭਾ ਸ੍ਰੀਵਾਸਤਵ ਸਹਾਏ ਵੱਲੋਂ ਓਡੀਸ਼ਾ ਵਿਦਿਆਰਥੀ ਸੰਗਠਨ ਨਾਲ ਮਿਲ ਕੇ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਰਾਹੀਂ ਉਨ੍ਹਾਂ ਨੇ ਸੀਬੀਐਸਈ ਅਤੇ ਹੋਰ ਸਿੱਖਿਆ ਬੋਰਡਾਂ ਲਈ ਆਫਲਾਈਨ ਇਮਤਿਹਾਨ ਕਰਵਾਏ ਜਾਣ ਨੂੰ ਲੈ ਕੇ ਨਿਰਦੇਸ਼ ਜਾਰੀ ਕਰਨ ਲਈ ਅਦਾਲਤ ਨੂੰ ਗੁਹਾਰ ਲਗਾਈ ਸੀ । ਪਰ ਅਦਾਲਤ ਨੇ ਪਹਿਲੀ ਨਜ਼ਰੇ ਹੀ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੇੈ।
ਸਹਾਏ ਨੇ ਅਦਾਲਤ ਦੇ ਇਸ ਰੁੱਖ਼ ਤੇ ਨਾਖ਼ੁਸ਼ੀ ਜਤਾਈ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਇਨ੍ਹਾਂ ਕਲਾਸਾਂ ਦੇ ਵਿਦਿਆਰਥੀਆਂ ਦੇ ਨਤੀਜਿਆਂ ਤੇ ਉਸੇ ਤਰ੍ਹਾਂ ਅਸਰ ਪਵੇਗਾ ਜਿਵੇਂ ਕਿ ਪਿਛਲੇ ਦੋ ਸਾਲ ਵਿੱਚ ਵੇਖਣ ਨੂੰ ਮਿਲਿਆ ਸੀ।
ਉੱਧਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਉਨ੍ਹਾਂ ਦੀ ਸੁਣਵਾਈ ਹੋਵੇਗੀ। ਇਸ ਲਈ ਉਨ੍ਹਾਂ ਨੇ ਇਮਤਿਹਾਨਾਂ ਦੀ ਤਿਆਰੀ ਜਾਰੀ ਰੱਖੀ ਹੈ। ਉਨ੍ਹਾਂ ਦਾ ਕਹਿਣਾ ਹੇੈ ਕਿ ਇਸ ਅਰਸੇ ਦੌਰਾਨ ਉਨ੍ਹਾਂ ਦੀ ਪੜ੍ਹਾਈ ਨਹੀਂ ਹੋ ਸਕੀ ਹੈ , ਕਿਸੇ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਹੇੈ।
ਜਾਣਕਾਰੀ ਮੁਤਾਬਕ ਸੀਬੀਐੱਸਈ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਦੇ ਬੋਰਡ ਇਮਤਿਹਾਨਾਂ ਦਾ ਦੂਜਾ ਗੇੜ 26 ਅਪ੍ਰੈਲ ਨੁੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ ਦੋਨੋਂ ਕਲਾਸਾਂ ਦੇ ਪਹਿਲੇ ਗੇਡ਼ ਦੀਆਂ ਤਰੀਕਾਂ ਤੈਅ ਹੋਣੀਆਂ ਅਜੇ ਬਾਕੀ ਹਨ।