ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਦਲਿਤ ਮਹਿਲਾ ਦੇ ਕਤਲ ਅਤੇ ਸ਼ੱਕੀ ਜਬਰ ਜ਼ਨਾਹ ਮਾਮਲੇ ਵਿੱਚ ਐਸ.ਐਸ.ਪੀ. ਜਲੰਧਰ (ਦਿਹਾਤੀ) ਨੂੰ ਹੁਕਮ ਕੀਤੇ ਹਨ ਇਕ ਹਫਤੇ ਵਿਚ ਮੈਡੀਕਲ ਬੋਰਡ ਵੱਲੋਂ ਕੀਤੇ ਗਏ ਪੋਸਟ ਮਾਰਟਮ ਦੀ ਰਿਪੋਰਟ ਪੇਸ਼ ਕਰਨ।
ਇਸ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ( ਸੇਵਾ ਮੁਕਤ ਆਈ.ਏ.ਐਸ.) ਨੇ ਦੱਸਿਆ ਬੀਤੇ ਕੱਲ੍ਹ ਜਲੰਧਰ ਨਜ਼ਦੀਕ ਸਥਿਤ ਪਿੰਡ ਨਿੱਝਰਾਂ ਵਿਚ ਵਾਪਰਿਆ ਇਹ ਕਾਂਡ ਕਮਿਸ਼ਨ ਦੇ ਧਿਆਨ ਆਇਆ ਸੀ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦੀਵਾਲੀ ਅਤੇ ਪ੍ਰਭਦਿਆਲ ਨੂੰ ਪੀੜਤ ਪਰਿਵਾਰ ਨਾਲ ਮਿਲ ਕੇ ਕਮਿਸ਼ਨ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾੳੁਣ ਲੲੀ ਭੇਜਿਆ ਗਿਆ ਹੈ।