ਚੰਡੀਗੜ੍ਹ (ਅਵਤਾਰ ਸਿੰਘ) : ਇਸ ਸੰਕਟ ਦੀ ਘੜੀ ਵਿੱਚ ਜਦੋਂ ਸਮੁਚਾ ਦੇਸ਼ ਕੋਵਿਡ -19 ਨਾਲ ਪੈਦਾ ਹੋਈ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਅਜਿਹੀ ਸਤਿਥੀ ਵਿੱਚ ਭਾਰਤੀ ਸਟੇਟ ਬੈਂਕ ਦੀ ਸੀ ਐਸ ਆਰ ਇਕਾਈ ਐਸ ਬੀ ਆਈ ਫਾਊਂਡੇਸ਼ਨ ਨੇ ਦੇਸ਼ ਭਰ ਵਿੱਚ ਕੋਵਿਡ ਨਾਲ ਸੰਬੰਧਿਤ ਵੱਖ ਵੱਖ ਰਾਹਤ ਪ੍ਰੋਗਰਾਮ ਲਾਗੂ ਕਰਨ ਲਈ 30 ਕਰੋੜ ਦਾ ਇੰਤਜ਼ਾਮ ਕੀਤਾ ਹੈ। ਫਾਊਂਡੇਸ਼ਨ ਨੇ ਕੋਵਿਡ ਦੇ ਵਿਰੁੱਧ ਜੰਗੀ ਪੱਧਰ ‘ਤੇ ਤਿਆਰੀ ਕਰ ਕੇ ਯੋਜਨਾਵਾਂ ਉਲੀਕੀਆਂ ਹਨ, ਜਿਨ੍ਹਾਂ ਵਿੱਚ ਖਾਧ ਰਾਹਤ ਸਹਾਇਤਾ, ਸਿਹਤ ਸੇਵਾਵਾਂ ਦੇ ਢਾਂਚੇ ਨੂੰ ਮਜ਼ਬੂਤ ਕਰਨਾ, ਸਿਹਤ ਵਰਕਰਾਂ ਵਿੱਚ ਵਾਧਾ ਕਰਨਾ, ਆਈ ਆਈ ਐਸ ਨਾਲ ਰਲ ਕੇ ਕੋਵਿਡ ਨਾਲ ਸੰਬੰਧਤ ਪ੍ਰੋਜੈਕਟ ਬਾਰੇ ਖੋਜ ਕਰਨੀ ਸ਼ਾਮਿਲ ਹਨ।
ਉਪਰੋਕਤ ਪਹਿਲੂਆਂ ਨੂੰ ਲਾਗੂ ਕਰਨ ਲਈ ਐਸ ਬੀ ਆਈ ਫਾਊਂਡੇਸ਼ਨ ਨੇ ਸਿਹਤ ਨਾਲ ਸੰਬੰਧਤ ਇਕ ਨਵਾਂ ਪ੍ਰੋਗ੍ਰਾਮਮ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਮਹੱਤਵਪੂਰਨ ਹਸਪਤਾਲਾਂ ਵਿੱਚ ਵੈਂਟੀਲੇਟਰ, ਪੀਪੀ ਈ ਕਿੱਟਾਂ ਅਤੇ ਭਾਰਤ ਦੇ 4 ਕੇਂਦਰਾਂ ਵਿੱਚ ਹਰ ਰੋਜ਼ 10,000 ਤਾਜ਼ਾ ਪਕਾਏ ਹੋਏ ਭੋਜਨ ਭੇਜਣ ਦਾ ਪ੍ਰਬੰਧ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਈ ਸੀ ਐਚ ਓ ਇੰਡੀਆ ਅਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਨਾਲ ਐਸ ਬੀ ਆਈ ਫਾਊਂਡੇਸ਼ਨ ਨੇ ਪ੍ਰੋਜੈਕਟ ਈਕੋ ਇੰਡੀਆ ਵੀ ਲਾਂਚ ਕੀਤਾ ਹੈ ਜਿਸ ਦੇ ਤਹਿਤ 50,000 ਹੇਲਥਕੇਅਰ ਵਰਕਰਾਂ ਨੂੰ ਪੇਸ਼ੇਵਰ ਸਿਖਲਾਈ ਅਤੇ ਮੈਂਟਰਿੰਗ ਦੀ ਸੁਵਿਧਾ ਉਪਲਬਧ ਕਾਰਵਾਈ ਜਾਵੇਗੀ।
ਯੂ ਐਸ ਆਈ ਦੇ ਨਾਲ ਇਕ ਹੋਰ ਪ੍ਰੋਗਰਾਮ ਕੋਵਿਡ -19 ਹੈਲਥ ਕੇਅਰ ਐਲਾਂਸ ਵੀ ਲਾਂਚ ਕੀਤਾ ਗਿਆ ਜੋ ਰਾਜ ਅਤੇ ਕੇਂਦਰ ਸਰਕਾਰ ਦੇ ਯਤਨਾਂ ਦੇ ਨਾਲ ਨਾਲ ਇਕ ਸਿਹਤ ਸੰਬੰਧੀ ਦੇਖਭਾਲ ਦੀ ਇਕ ਵੱਖਰੀ ਪਹਿਲ ਹੈ।
ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦੱਸਿਆ ਕਿ ਭਾਰਤੀ ਸਟੇਟ ਬੈਂਕ ਹਮੇਸ਼ਾ ਸਮਾਜ ਭਲਾਈ ਕੰਮਾਂ ਤੇ ਦੇਸ਼ ਨੂੰ ਕੁਝ ਯੋਗਦਾਨ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ। ਅੱਜ ਜਦੋਂ ਕੋਵਿਡ -19 ਮਹਾਮਾਰੀ ਕਾਰਨ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਹਨ। ਇਸ ਮੌਕੇ ਵੀ ਉਹ ਯੋਗਦਾਨ ਪਾਉਣ ਵਿੱਚ ਸਹਾਇਕ ਸਿੱਧ ਹੋਣਗੇ। ਭਾਰਤੀ ਸਟੇਟ ਬੈਂਕ ਦੇ ਪੈਨਸ਼ਨਰਾਂ ਨੇ ਵੀ ਉਨ੍ਹਾਂ ਦੀ ਅਪੀਲ ‘ਤੇ ਆਪਣਾ ਯੋਗਦਾਨ ਪਾਇਆ ਹੈ। ਇਸ ਲਈ ਉਹ ਆਪਣੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਨ। ਐਸ ਬੀ ਆਈ ਮਹਿਲਾ ਕਮੇਟੀ ਦੀ ਪ੍ਰਧਾਨ ਰੀਤਾ ਅਗਰਵਾਲ ਨੇ ਵੀ ਕਮੇਟੀ ਵਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ।