ਐਸ ਬੀ ਆਈ ਵਲੋਂ ਮਹਾਰਿਸ਼ੀ ਦਯਾਨੰਦ ਬਾਲ ਆਸ਼ਰਮ ਮੋਹਾਲੀ ਨੂੰ 8 ਲੱਖ ਰੁਪਏ ਦਾਨ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ) : ਭਾਰਤੀ ਸਟੇਟ ਬੈਂਕ ਦੇ ਉਪ ਨਿਰਦੇਸ਼ਕ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਨੇ ਅੱਜ ਮਹਾਰਿਸ਼ੀ ਦਯਾਨੰਦ ਬਾਲ ਆਸ਼ਰਮ, ਮੋਹਾਲੀ ਨੂੰ ਚੰਡੀਗੜ੍ਹ ਦੇ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਸਕੂਲ ਲਿਜਾਣ ਅਤੇ ਲਿਆਉਣ ਲਈ ਵਾਹਨ ਖਰੀਦਣ ਲਈ 8 ਲੱਖ ਰੁਪਏ ਦਾਨ ਦਿੱਤੇ ਹਨ। ਬੈਂਕ ਨੇ ਇਹ ਦਾਨ ਸੀ ਐਸ ਆਰ ਗਤੀਵਿਧੀਆਂ ਤਹਿਤ ਐਸ ਬੀ ਆਈ ਚਿਲਡਰਨ ਵੈਲਫੇਅਰ ਫ਼ੰਡ ਅਧੀਨ ਦਿੱਤੇ ਹਨ।
ਬੈਂਕ ਵਲੋਂ ਇਹ ਫ਼ੰਡ ਸਾਲ 1983 ਵਿਚ ਸਥਾਪਿਤ ਕੀਤਾ ਗਿਆ ਸੀ। ਇਸ ਫ਼ੰਡ ਵਿੱਚ ਬੈਂਕ ਦੇ ਸਟਾਫ ਵਲੋਂ ਆਪਣਾ ਹਿੱਸਾ ਪਾਇਆ ਜਾਂਦਾ ਹੈ ਅਤੇ ਉਨਾਂ ਹਿੱਸਾ ਹੀ ਬੈੱਕ ਵੱਲੋਂ ਦਿੱਤਾ ਜਾਂਦਾ ਹੈ, ਜਿਹੜਾ ਗਰੀਬ, ਅਨਾਥ, ਬੇਸਹਾਰਾ, ਪਿਛੜੇ ਵਰਗ ਦੇ ਬੱਚਿਆਂ ਦੀ ਭਲਾਈ ਲਈ ਖਰਚਿਆ ਜਾਂਦਾ ਹੈ।

ਇਸ ਮੌਕੇ ਭਾਰਤੀ ਸਟੇਟ ਬੈਂਕ ਦੇ ਉਪ ਨਿਰਦੇਸ਼ਕ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਐਸ ਬੀ ਆਈ ਵਲੋਂ ਹਮੇਸ਼ਾ ਸਮਾਜ ਭਲਾਈ ਅਤੇ ਗਰੀਬਾਂ ਦੀ ਭਲਾਈ ਲਈ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ। ਮਹਾਰਿਸ਼ੀ ਦਯਾਨੰਦ ਬਾਲ ਆਸ਼ਰਮ ਮੋਹਾਲੀ ਇਕ ਗੈਰ ਸਰਕਾਰੀ ਸੰਸਥਾ ਹੈ ਜੋ 2012 ਵਿਚ ਬਣੀ ਸੀ ਅਤੇ ਮੋਹਾਲੀ ਵਿਚ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ। ਇਸ ਦਾ ਮੁੱਖ ਮੰਤਵ ਗਰੀਬ ਅਤੇ ਝੂਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਵਾਣਾ ਹੈ।

ਦਾਨ ਦੀ ਰਾਸ਼ੀ ਦਾ ਚੈਕ ਸਵੀਕਾਰਦੇ ਹੋਏ ਆਸ਼ਰਮ ਦੇ ਸਕੱਤਰ ਨੀਰਜ ਕੌੜਾ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਇਹ ਰਾਸ਼ੀ ਗਰੀਬ, ਅਨਾਥ, ਬੇਸਹਾਰਾ, ਪਿਛੜੇ ਵਰਗ ਦੇ ਬੱਚਿਆਂ ਦੀ ਭਲਾਈ ਲਈ ਖਰਚੀ ਜਾਵੇਗੀ।

Share this Article
Leave a comment