ਦੇਸ਼ ਦੀ ਸਭ ਤੋਂ ਵੱਡੀ ਬੈਂਕ ਐਸਬੀਆਈ ਨੇ ਗ੍ਰਾਹਕਾਂ ਨੂੰ ਦਿੱਤਾ ਵੱਡਾ ਝਟਕਾ

TeamGlobalPunjab
3 Min Read

ਨਵੀਂ ਦਿੱਲੀ : ਜਿੱਥੇ ਇੱਕ ਪਾਸੇ ਦੇਸ਼ ਦੀ ਜਨਤਾ ਕੋਰੋਨਾਵਾਇਰਸ (ਕੋਵਿਡ-19) ਵਰਗੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੀ ਹੈ। ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿੱਚ 14 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਸਾਰਾ ਕਾਰੋਬਾਰ ਠੱਪ ਪਿਆ ਹੈ। ਉੱਥੇ ਦੂਜੇ ਪਾਸੇ ਅੱਜ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਗ੍ਰਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ।

ਐਸਬੀਆਈ ਨੇ ਰਿਟੇਲ ਟਰਮ ਡਿਪਾਜ਼ਿਟ ਯਾਨੀ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਦਰ ਘਟਾ ਕੇ ਆਮ ਜਨਤਾ ਦੀ ਬਚਤ ‘ਤੇ ਕੈਂਚੀ ਚਲਾ ਦਿੱਤੀ ਹੈ। ਐਸਬੀਆਈ ਨੇ ਇੱਕ ਮਹੀਨੇ ਵਿੱਚ ਦੂਸਰੀ ਵਾਰ ਐੱਫਡੀ (FD) ‘ਤੇ ਵਿਆਜ ਦਰ ਘੱਟ ਕੀਤੀ ਹੈ। ਇਸ ਤੋਂ ਪਹਿਲਾਂ 10 ਮਾਰਚ ਨੂੰ ਐਸਬੀਆਈ ਨੇ ਐਫਡੀ (FD) ‘ਤੇ ਵਿਆਜ ਦਰ ਘਟਾਈ ਸੀ। ਐਸਬੀਆਈ ਨੇ 2 ਕਰੋੜ ਰੁਪਏ ਤੋਂ ਘੱਟ ਦੀ ਰਿਟੇਲ ਟਰਮ ਡਿਪਾਜ਼ਿਟ (ਐੱਫਡੀ) ‘ਤੇ ਵਿਆਜ ਦਰ 0.50 ਫੀਸਦੀ ਤੱਕ ਘਟਾ ਦਿੱਤੀ ਹੈ।

ਰਿਟੇਲ ਟਰਮ ਡਿਪਾਜ਼ਿਟ ਦੀ ਵਿਆਜ ਦਰ ਵਿੱਚ 20 ਤੋਂ 50 ਅਧਾਰ ਅੰਕਾਂ ਦੀ ਕਮੀ ਕੀਤੀ ਗਈ ਹੈ। ਉੱਥੇ ਹੀ ਇਕਮੁਸ਼ਤ ਵੱਡੀ ਰਕਮ ਦੀ ਵਿਆਜ ਦਰ ਵਿੱਚ 50 ਤੋਂ 100 ਅਧਾਰ ਅੰਕਾਂ ਤੱਕ ਘਟੌਤੀ ਕੀਤੀ ਗਈ ਹੈ। ਐਸਬੀਆਈ ਦੀਆਂ ਇਹ ਨਵੀਂਆਂ ਦਰਾਂ ਅੱਜ ਯਾਨੀ 28 ਮਾਰਚ 2020 ਤੋਂ ਲਾਗੂ ਹੋ ਗਈਆਂ ਹਨ।

ਨਵੀਆਂ ਵਿਆਜ ਦਰਾਂ

7-45 ਦਿਨ                        : 3.5%

46-179 ਦਿਨ                    : 4.5%

180-210 ਦਿਨ                 : 5 %

211- ਇੱਕ ਸਾਲ ਤੋਂ ਘੱਟ      : 5%

ਇੱਕ ਸਾਲ-10 ਸਾਲ ਤੱਕ    : 5.7 %

ਦੱਸ ਦਈਏ ਕਿ ਬੀਤੇ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਰੈਪੋ ਰੇਟ ਵਿੱਚ 0.75 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਜਿਸ ਤੋਂ ਬਾਅਦ ਰੈਪੋ ਰੇਟ ਘੱਟ ਕੇ 4.4 ਪ੍ਰਤੀਸ਼ਤ ਹੋ ਗਿਆ ਹੈ। ਉੱਥੇ ਹੀ ਰਿਵਰਸ ਰੈਪੋ ਰੇਟ ਵਿੱਚ 90 ਅਧਾਰ ਅੰਕਾਂ ਦੀ ਕਟੌਤੀ ਕੀਤੀ ਗਈ ਹੈ ਜੋ ਹੁਣ 4 ਪ੍ਰਤੀਸ਼ਤ ਹੋ ਗਿਆ ਹੈ। ਇਸ ਨਾਲ ਹਰ ਤਰ੍ਹਾਂ ਦੇ ਲੋਨ ਸਸਤੇ ਹੋ ਜਾਣਗੇ। ਇਸ ਤੋਂ ਬਾਅਦ ਹੀ ਐਸਬੀਆਈ ਨੇ ਐੱਫਡੀ ਦੀ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।

Share This Article
Leave a Comment