ਹਰਿਆਣਾ ਵਿਧਾਨ ਸਭਾ ਸਪੀਕਰ ਨੂੰ ਦੇਖ ਪੰਜਾਬ ਵਿਧਾਨ ਸਭਾ ਸਪੀਕਰ ਨੇ ਵੀ ਲੈ ਲਿਆ ਵੱਡਾ ਫੈਸਲਾ, ਕਈਆਂ ਦੀਆਂ ਜਾ ਸਕਦੀਆਂ ਨੇ ਵਿਧਾਇਕੀਆਂ, ਸਾਰਿਆਂ ਦੀਆਂ ਨਜ਼ਰਾਂ 30 ਸਤੰਬਰ ‘ਤੇ!

TeamGlobalPunjab
2 Min Read

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਚਾਰ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵੀ ਆਪ ਦੇ ਉਨ੍ਹਾਂ ਦੋ ਵਿਧਾਇਕਾਂ ਨੂੰ ਸੁਣਵਾਈ ਲਈ ਸੱਦ ਲਿਆ ਹੈ ਜਿਨ੍ਹਾਂ ਨੇ ਆਪਣੀ ਨਵੀਂ ਪਾਰਟੀ ਤਾਂ ਬਣਾ ਲਈ ਹੈ ਪਰ ਪੁਰਾਣੀ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਜਿਹੜੀ ਵਿਧਾਇਕੀ ਹਾਸਿਲ ਕੀਤੀ ਸੀ  ਉਸ ਤੇ ਅਜੇ ਵੀ ਕਾਇਮ ਹਨ।  ਇਹ ਦੋ ਵਿਧਾਇਕ ਹਨ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਤੇ ਮਾਸਟਰ ਬਲਦੇਵ ਸਿੰਘ। ਸਪੀਕਰ ਨੇ ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਨੋਟਿਸ ਭੇਜ ਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਬੀਤੀ ਕੱਲ੍ਹ ਸਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਨਾ ਸਿਰਫ ਉਨ੍ਹਾਂ ਛੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਬਣਾਇਆ ਸੀ ਬਲਕਿ ਆਮ ਆਦਮੀ ਪਾਰਟੀ ਦੇ ਉਨ੍ਹਾਂ ਚਾਰ ਵਿਧਾਇਕਾਂ ਖਿਲਾਫ ਕਾਰਵਾਈ ਕਰਨ ਲਈ ਵੀ ਸਪੀਕਰ ਦੇ ਦਬਾਅ ਪਾਇਆ ਸੀ ਜਿਹੜੇ ਜਾਂ ਤਾਂ ਨਵੀਂ ਪਾਰਟੀ ਬਣਾ ਚੁੱਕੇ ਹਨ ਜਾਂ ਫਿਰ ਆਪਣੀ ਮੂਲ ਪਾਰਟੀ ਦੀ ਮੁੱਢਲੀ ਮੈਂਬਰਸਿਪ ਛੱਡ ਗਏ ਹਨ। ਅਕਾਲੀ ਦਲ ਦਾ ਇਹ ਦੋਸ਼ ਸੀ ਕਿ ਕਾਂਗਰਸ ਸਰਕਾਰ ਜਾਣ ਬੁੱਝ ਕੇ ਅਯੋਗ ਕਰਾਰ ਨਹੀਂ ਦੇ ਰਹੀ।

ਅਕਾਲੀ ਦਲ ਦੀ ਇਸ ਮੰਗ ਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਮਾਸਟਰ ਬਲਦੇਵ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਨੂੰ 30 ਸਤੰਬਰ ਲਈ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਜਵਾਬ ਦਿਉ ਆਖਰ ਤੁਹਾਨੂੰ ਅਯੋਗ ਕਰਾਰ ਕਿਉਂ ਨਾ ਦੇ ਦਿੱਤਾ ਜਾਵੇ। ਇਹ ਦੋਵੇਂ ਉਹ ਵਿਧਾਇਕ ਹਨ ਜਿਨ੍ਹਾਂ ਨੇ ਲੰਘੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਏਕਤਾ ਪਾਰਟੀ ਨਾਮਕ ਆਪਣੀ ਵੱਖਰੀ ਪਾਰਟੀ ਬਣਾ ਕੇ ਇਸ ਦੇ ਨਿਸਾਨ ਤੇ ਚੋਣਾਂ ਤਾਂ ਲੜੀਆਂ ਸਨ ਪਰ  ਇਨ੍ਹਾਂ ਦੀ ਆਮ ਆਦਮੀ ਪਾਰਟੀ ਵਾਲੀ ਵਿਧਾਇਕੀ ਅਜੇ ਵੀ ਕਾਇਮ ਹੈ। ਇਹੋ ਕਾਰਨ ਹੈ ਕਿ ਆਪ ਦੇ ਆਗੂ ਹਰਪਾਲ ਚੀਮਾ ਵੀ ਵਿਧਾਨ ਸਭਾ ਦੇ ਸਪੀਕਰ ਤੋਂ ਲਿਖਤੀ ਤੌਰ ‘ਤੇ ਇਹ ਮੰਗ ਕਰ ਚੁਕੇ ਹਨ ਕਿ ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਜਾਵੇ।

 

- Advertisement -

Share this Article
Leave a comment