ਨਵੀਂ ਦਿੱਲੀ: ਅਪਰੇਸ਼ਨ ਸਮੁੰਦਰ ਸੇਤੂ ਤਹਿਤ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜਲ ਸੈਨਾ ਦਾ ਜਹਾਜ਼ ਆਈਐੱਨਐੱਸ ਜਲਅਸ਼ਵ 24 ਜੂਨ ਦੀ ਸ਼ਾਮ ਨੂੰ ਬੰਦਰ ਅੱਬਾਸ ਬੰਦਰਗਾਹ ਦੇ ਕਰੀਬ ਪਹੁੰਚ ਗਿਆ ਸੀ। ਅਗਲੇ ਦਿਨ 25 ਜੂਨ ਨੂੰ ਇਹ ਜਹਾਜ਼ ਬੰਦਰਗਾਹ ‘ਤੇ ਆ ਗਿਆ। ਇੱਥੇ ਸਾਰੇ ਜ਼ਰੂਰੀ ਚਿਕਿਤਸਾ ਅਤੇ ਸਮਾਨ ਦੀ ਜਾਂਚ ਦੇ ਬਾਅਦ 687 ਭਾਰਤੀ ਨਾਗਰਿਕ ਜਹਾਜ਼ ਵਿੱਚ ਸਵਾਰ ਹੋਏ।
ਇਰਾਨ ਵਿੱਚ ਟ੍ਰਾਂਜ਼ਿਟ ਦੇ ਦੌਰਾਨ ਆਈਐੱਨਐੱਸ ਜਲਅਸ਼ਵ ਦੇ ਚਾਲਕ ਦਲ ਦੇ ਮੈਬਰਾਂ ਨੇ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਸਾਰੀਆਂ ਜ਼ਰੂਰੀ ਸ਼ੁਰੂਆਤੀ ਤਿਆਰੀਆਂ ਕੀਤੀਆਂ। ਇਸ ਵਿੱਚ ਯਾਤਰੀਆਂ ਲਈ ਜਹਾਜ਼ ਵਿੱਚ ਇੰਤਜਾਮ ਕਰਨਾ ਅਤੇ ਉਨ੍ਹਾਂ ਥਾਵਾਂ ਨੂੰ ਸੰਕ੍ਰਮਣ ਮੁਕਤ ਕਰਨਾ, ਯਾਤਰੀਆਂ ਨੂੰ ਮਾਸਕ ਅਤੇ ਹੋਰ ਜ਼ਰੂਰੀ ਪ੍ਰਸਾਧਨ ਉਪਲੱਬਧ ਕਰਵਾਉਣਾ ਅਤੇ ਇਰਾਨ ਵਿੱਚ ਭਾਰਤੀ ਦੂਤਾਵਾਸ ਦੁਆਰਾ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਜਹਾਜ਼ ਵਿੱਚ ਇਨ੍ਹਾਂ ਯਾਤਰੀਆਂ ਨੂੰ ਕਮਰੇ ਦੇਣ ਦੀ ਵਿਵਸਥਾ ਕਰਨਾ ਸ਼ਾਮਲ ਸੀ।
ਜਲਅਸ਼ਵ ਦੀ ਤਰਫੋਂ ਇਰਾਨੀ ਅਧਿਕਾਰੀਆਂ ਨੂੰ ਭਾਰਤੀ ਜਲ ਸੈਨਾ ਦੁਆਰਾ ਸਵਦੇਸ਼ ਵਿੱਚ ਬਣੇ ਦੋ ਏਅਰ ਇਵੈਕਿਊਏਸ਼ਨ ਪੌਡ ਵੀ ਸੌਂਪੇ ਗਏ।
ਜਲਅਸ਼ਵ ਵਿੱਚ ਰਹਿਣ ਦੇ ਸਥਾਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕੋਵਿਡ ਸੰਕਰਮਣ ਦੇ ਪ੍ਰਤੀ ਸਾਵਧਾਨੀ ਵਰਤਦੇ ਹੋਏ ਯਾਤਰੀਆਂ ਦੇ ਰਹਿਣ ਦੇ ਸਥਾਨ ਅਤੇ ਉਨ੍ਹਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਆ ਸਕਣ ਵਾਲੇ ਚਾਲਕ ਦਲ ਦੇ ਮੈਬਰਾਂ ਦੇ ਰਹਿਣ ਦੀ ਜਗ੍ਹਾ ਨੂੰ ਅਲੱਗ-ਅਲੱਗ ਨਿਰਧਾਰਿਤ ਕੀਤਾ ਗਿਆ ਹੈ।
ਇਹ ਜਹਾਜ਼ 25 ਜੂਨ ਦੀ ਦੇਰ ਸ਼ਾਮ ਨੂੰ ਬੰਦਰ ਅੱਬਾਸ ਬਦੰਰਗਾਹ ਤੋਂ ਆਪਣੀ ਵਾਪਸੀ ਯਾਤਰਾ ‘ਤੇ ਰਵਾਨਾ ਹੋ ਗਿਆ।