ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਲਾਰੈਂਸ ਬਿਸ਼ਨੋਈ ਵਿਚਾਲੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਲਮਾਨ ਨੂੰ ਗੈਂਗਸਟਰ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਹਾਲ ਹੀ ‘ਚ NCP ਨੇਤਾ ਬਾਬਾ ਸਿੱਦੀਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਸੀ। ਖਬਰਾਂ ਇਹ ਵੀ ਹਨ ਕਿ ਬਾਬਾ ਸਿੱਦੀਕੀ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਸਲਮਾਨ ਖਾਨ ਦੇ ਕਰੀਬੀ ਸਨ। ਜਿਸ ਕਾਰਨ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ। ਪਰ ਇਸਦੇ ਬਾਵਜੂਦ ਉਹਨਾਂ ਦੇ ਬਾਡੀਗਾਰਡ ਸ਼ੇਰਾ ਹੀ ਅਦਾਕਾਰ ਦੀ ਸੁਰੱਖਿਆ ਦਾ ਸਾਰਾ ਕੰਮ ਦੇਖਦੇ ਹਨ।
ਸਲਮਾਨ ਖਾਨ ਦੀ ਵਧਾਈ ਸੁਰੱਖਿਆ
ਸਲਮਾਨ ਖਾਨ ਦੀ ਸੁਰੱਖਿਆ ‘ਚ 25 ਸੁਰੱਖਿਆ ਗਾਰਡ ਮੌਜੂਦ ਹਨ, ਯਾਨੀ ਦੋ ਸ਼ਿਫਟਾਂ ‘ਚ 25 ਸੁਰੱਖਿਆ ਕਰਮਚਾਰੀ, ਜਿਨ੍ਹਾਂ ‘ਚ ਸੁਰੱਖਿਆ ਦਲ ਦੇ ਨਾਲ 2-3 ਵਾਹਨ ਅਤੇ ਲਗਭਗ 2 ਤੋਂ 4 NSG ਕਮਾਂਡੋ ਸ਼ਾਮਲ ਹਨ। ਇਸ ਤੋਂ ਇਲਾਵਾ ਉਹਨਾਂ ਕੋਲ ਬੁਲੇਟ ਪਰੂਫ ਗੱਡੀ ਵੀ ਹੈ। ਇਸ ਤੋਂ ਇਲਾਵਾ ਬਾਡੀਗਾਰਡ ਸ਼ੇਰਾ ਵੀ ਉਹਨਾਂ ਦੇ ਨਾਲ ਹੀ ਰਹਿੰਦਾ ਹੈ। ਇਸ ਦੌਰਾਨ ਸ਼ੇਰਾ ਦਾ ਇੱਕ ਥ੍ਰੋਬੈਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸ਼ੇਰਾ ਨੇ ਦੱਸਿਆ ਹੈ ਕਿ ਐਨੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਸ਼ੇਰਾ ਸਲਮਾਨ ਖਾਨ ਲਈ ਇੱਕ ਕੰਮ ਕਰਦਾ ਹੈ।
ਸ਼ੇਰਾ ਨੇ ਸਲਮਾਨ ਖਾਨ ਲਈ ਲਿਆ ਖਤਰਾ
ਜਦੋਂ ਸ਼ੇਰਾ ਤੋਂ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਪੁੱਛਿਆ ਗਿਆ ਕਿ ਭੀੜ ਦੇ ਮਾਮਲੇ ‘ਚ ਸੈਲੀਬ੍ਰਿਟੀ ਲਈ ਸਭ ਤੋਂ ਵੱਡਾ ਖਤਰਾ ਕੀ ਹੈ? ਇਸ ‘ਤੇ ਸ਼ੇਰਾ ਨੇ ਕਿਹਾ ਕਿ ਜਿਵੇਂ ਸਲਮਾਨ ਭਾਈ ਦੀ ਜਾਨ ਨੂੰ ਖ਼ਤਰਾ ਹੈ ਤਾਂ ਹੁਣ ਉਹਨਾਂ ਲਈ ਭੀੜ ਵਿੱਚ ਜਾਣਾ ਔਖਾ ਹੋ ਗਿਆ ਹੈ। ਹੁਣ ਜੇਕਰ ਭੀੜ ਵਿੱਚ ਕੋਈ ਫੰਕਸ਼ਨ ਹੁੰਦਾ ਹੈ ਤਾਂ ਦੇਖਣਾ ਹੁੰਦਾ ਹੈ ਕਿ ਉੱਥੇ ਕੌਣ ਹੈ ਅਤੇ ਕੌਣ ਨਹੀਂ। ਇਸ ਸਮੇਂ ਦੌਰਾਨ, ਉਹ ਆਪਣੇ ਆਪ ਨੂੰ ਖਤਰੇ ਵਿੱਚ ਪਾਉਂਦਾ ਹੈ ਅਤੇ ਕਹਿੰਦਾ ਹੈ ਕਿ ‘ਹਾਂ, ਜੇ ਮੈਂ ਉਹਨਾਂ ਦੇ ਨਾਲ ਰਹਾਂਗਾ ਤਾਂ ਖਤਰਾ ਹੋਵੇਗਾ। ਭਾਈਜਾਨ ਦਾ ਕੋਈ ਵੀ ਸ਼ੋਅ ਹੋ ਰਿਹਾ ਹੋਵੇ ਜਾਂ ਹੋਣ ਵਾਲਾ ਹੋਵੇ। ਮੈਂ ਖੁਦ ਉੱਥੇ ਜਾ ਕੇ ਪੁਲਿਸ, ਕਮਿਸ਼ਨਰ ਜਾਂ ਡੀ.ਜੀ.ਪੀ. ਨਾਲ ਮੁਲਾਕਾਤ ਕਰਦਾ ਹਾਂ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਇੰਤਜ਼ਾਮ ਕਰਦਾ ਹਾਂ।’
ਸ਼ੇਰਾ 29 ਸਾਲਾਂ ਤੋਂ ਸਲਮਾਨ ਖਾਨ ਦੇ ਨਾਲ
ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਜਦੋਂ ਤੱਕ ਮੈਂ ਜਿੰਦਾ ਹਾਂ, ਮਰਦੇ ਦਮ ਤੱਕ ਸਲਮਾਨ ਭਾਈ ਨਾਲ ਰਹਾਂਗਾ। ਸ਼ੇਰਾ ਮੁਤਾਬਕ ਉਸਦੇ ਲਈ ਉਸਦਾ ਮਾਲਕ ਹੀ ਸਭ ਕੁਝ ਹੈ। ਉਸਦਾ ਕਹਿਣਾ ਹੈ ਕਿ, ‘ਮੈਂ ਉਹਨਾਂ ਲਈ ਆਪਣੀ ਜਾਨ ਵੀ ਖਤਰੇ ਵਿੱਚ ਪਾ ਸਕਦਾ ਹਾਂ। ਉਹ ਮੇਰਾ ਰੱਬ ਹੈ। ਮੈਂ ਆਪਣੇ ਭਾਈਜਾਨ ਦੇ ਪਰਿਵਾਰ ਦਾ ਹਿੱਸਾ ਹਾਂ, ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ।’
ਦੱਸ ਦਈਏ ਕਿ ਸ਼ੇਰਾ ਪਿਛਲੇ 29 ਸਾਲਾਂ ਤੋਂ ਸਲਮਾਨ ਖਾਨ ਦੇ ਨਾਲ ਹਨ ਅਤੇ ਬਾਡੀਗਾਰਡ ਦੇ ਤੌਰ ‘ਤੇ ਉਨ੍ਹਾਂ ਦੀ ਸੁਰੱਖਿਆ ਕਰ ਰਹੇ ਹਨ। ਸ਼ੇਰਾ ਅਤੇ ਸਲਮਾਨ ਖਾਨ ਦਾ ਖਾਸ ਬਾਂਡ ਕਈ ਮੌਕਿਆਂ ‘ਤੇ ਦੇਖਣ ਨੂੰ ਮਿਲਦਾ ਰਹਿੰਦਾ ਹੈ।