ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਖੁਦ ਨੂੰ 14 ਦਿਨਾਂ ਲਈ ਆਈਸੋਲੇਟ ਕਰ ਲਿਆ ਹੈ। ਅਸਲ ‘ਚ ਉਨ੍ਹਾਂ ਦੇ ਪਰਸਨਲ ਡਰਾਈਵਰ ਅਸ਼ੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਇਸ ਤੋਂ ਇਲਾਵਾ ਘਰ ਦੇ ਹੋਰ ਦੋ ਸਟਾਫ ਮੈਂਬਰ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਚੀਜ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਸਲਮਾਨ ਖਾਨ ਨੇ ਖੁਦ ਨੂੰ 14 ਦਿਨਾਂ ਲਈ ਆਈਸੋਲੇਟ ਕਰਨ ਦਾ ਫ਼ੈਸਲਾ ਲਿਆ ਹੈ।
ਸਿਰਫ਼ ਸਲਮਾਨ ਖ਼ਾਨ ਹੀ ਨਹੀਂ ਪੂਰਾ ਖ਼ਾਨ ਪਰਿਵਾਰ 14 ਦਿਨਾਂ ਲਈ ਸੈਲਫ ਆਈਸੋਲੇਸ਼ਨ ਵਿੱਚ ਚਲਾ ਗਿਆ ਹੈ। ਖਬਰਾਂ ਦੇ ਮੁਤਾਬਕ ਸਲਮਾਨ ਖ਼ਾਨ ਦੇ ਸਟਾਫ਼ ਮੈਂਬਰਜ਼ ਨੂੰ ਮੁੰਬਈ ਦੇ ਹਸਪਤਾਲ ਵਿਚ ਭਰਤੀ ਕਰਾਇਆ ਜਾ ਚੁੱਕਿਆ ਹੈ। ਹਾਲਾਂਕਿ ਇਸ ‘ਤੇ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਅਦਾਕਾਰ ਦੇ ਕਰੀਬੀ ਸੋਰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਲਮਾਨ ਖ਼ਾਨ ਇਹ ਧਿਆਨ ਰੱਖ ਰਹੇ ਹਨ ਕਿ ਉਨ੍ਹਾਂ ਦੇ ਸਟਾਫ ਨੂੰ ਚੰਗੇ ਤੋਂ ਚੰਗਾ ਇਲਾਜ ਮਿਲੇ। ਸਲਮਾਨ ਅਤੇ ਪਰਿਵਾਰ ਹਾਲ ਹੀ ਵਿਚ ਸਲੀਮ ਖ਼ਾਨ ਅਤੇ ਮਾਂ ਸਲਮਾ ਖਾਨ ਦੀ ਐਨੀਵਰਸਰੀ ਮਨਾਉਣ ਵਾਲੇ ਸਨ। ਬੁਕਿੰਗਸ ਅਤੇ ਤਿਆਰੀਆਂ ਹੋ ਚੁੱਕੀਆਂ ਸਨ ਪਰ ਸਟਾਫ ਤੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਕਾਰਨ ਸੈਲੀਬ੍ਰੇਸ਼ਨ ਤੇ ਬਰੇਕ ਲਗਾ ਦਿੱਤੀ ਗਈ ਹੈ।