ਮੋਗਾ: ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਤੇ ਛੱਤ ‘ਤੇ ਕੁਝ ਸ਼ਰਾਰਤੀ ਅਨਸਰਾਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ ਤੇ ਤਿਰੰਗੇ ਨੂੰ ਰੱਸੀ ਤੋਂ ਕੱਟ ਕੇ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਤੇ ਇੰਟੈਲੀਜੈਂਸ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ 7 ਵਜੇ ਦੀ ਹੈ ਮੋਗਾ ਡੀਸੀ ਕੰਪਲੈਕਸ ‘ਚ ਤਿੰਨ ਏਐਸਆਈ ਮੱਖਣ ਸਿੰਘ, ਤਲਵਿੰਦਰ ਸਿੰਘ ਤੇ ਨਿਰਮਲ ਸਿੰਘ ਤਾਇਨਾਤ ਹਨ। ਇਨ੍ਹਾਂ ‘ਚੋਂ ਇੱਕ ਘਟਨਾ ਵੇਲੇ ਦਫਤਰ ‘ਚ ਮੌਜੂਦ ਸੀ ਤੇ ਦੋ ਬਾਅਦ ਵਿੱਚ ਆਏ। ਇਸੇ ਦੌਰਾਨ ਕੰਪਲੈਕਸ ਵਿੱਚ ਸਵੇਰੇ ਦੋ ਨੌਜਵਾਨ ਆਏ ਅਤੇ ਉਨ੍ਹਾਂ ਨੇ ਡੀਸੀ ਦਫ਼ਤਰ ਦੇ ਬਾਹਰ ਕੇਸਰੀ ਝੰਡਾ ਲਿਹਰਾ ਦਿੱਤਾ ਤੇ ਤਿਰੰਗੇ ਨੂੰ ਰੱਸੀ ਨਾਲੋਂ ਕੱਟ ਕੇ ਨਾਲ ਲੈ ਗਏ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕੰਪਲੈਕਸ ਦੀ ਚੌਥੀ ਮੰਜ਼ਿਲ ਤੇ ਚੜ੍ਹ ਕੇ ਵੀ ਕੇਸਰੀ ਝੰਡਾ ਲਗਾਇਆ। ਜਾਣਕਾਰੀ ਮਿਲਦੇ ਹੀ ਐਸਐਸਪੀ ਹਰਮਨਵੀਰ ਸਿੰਘ ਗਿੱਲ, ਐਸਡੀਐਮ ਜਸਵੰਤ ਸਿੰਘ ਮੌਕੇ ਤੇ ਪਹੁੰਚੇ।
ਹਾਲਾਂਕਿ ਪੁਲੀਸ ਨੇ ਤੁਰੰਤ ਕੇਸਰੀ ਝੰਡੇ ਨੂੰ ਉਤਾਰ ਕੇ ਉੱਥੇ ਨਵਾਂ ਤਰੰਗਾਂ ਲਗਾ ਦਿੱਤਾ ਹੈ ਪਰ ਇਸ ਘਟਨਾ ਦੇ ਚੱਲਦੇ ਪੁਲਿਸ ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਡੀਸੀ ਦਫ਼ਤਰ ਦੀ ਬਿਲਡਿੰਗ ਕੇਸਰੀ ਝੰਡਾ ਕਿਵੇਂ ਲਹਿਰਾ ਦਿੱਤਾ ਗਿਆ।