‘ਘਰ-ਘਰ ਅੰਦਰ ਚੱਲੀ ਗੱਲ, ਸਿੱਧੂ ਨਹੀਂ ਮੰਨਦਾ ਚੰਨੀ ਦੀ ਗੱਲ’ : ਡਾ. ਦਲਜੀਤ ਚੀਮਾ

TeamGlobalPunjab
2 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ‘ਤੇ ਜੰਮ ਕੇ ਰਗੜੇ ਲਗਾਏ ਗਏ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਰੜੇ ਹੱਥੀਂ ਲਿਆ।

ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਸਿਰਫ ਐਲਾਨ ਹੀ ਕਰਦੇ ਹਨ‌ ਅਤੇ ਉਨ੍ਹਾਂ ਦੇ ਸਾਰੇ ਐਲਾਨ ਵੀ ਝੂਠੇ ਹੁੰਦੇ ਹਨ।

 ਦਰਅਸਲ ਮੁੱਖ ਮੰਤਰੀ ਚੰਨੀ ਵੱਲੋਂ ਬੀਤੇ ਦਿਨ ਪ੍ਰੈੱਸ ਕਾਨਫਰੰਸ ਕਰਕੇ ਆਪਣਾ 70 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਤਿੱਖੇ ਤੰਜ ਕੱਸੇ ਗਏ।

ਉਨ੍ਹਾਂ ਕਿਹਾ ਕਿ ਇੱਕ ਤਾਂ ਸੀਐਮ ਚੰਨੀ ਦਾ ਇਸ਼ਤਿਹਾਰ ਭੋਗ ਵਰਗਾ ਹੈ। ਦੂਜਾ ਪਿਛਲੇ ਸਾਢੇ ਚਾਰ ਸਾਲਾਂ ਦਾ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਚੀਮਾ ਨੇ ਕਿਹਾ ਕਿ ਜਿਵੇਂ ਹੀ ਅਸੀਂ ਕਿਸੇ ਦੇ ਭੋਗ ‘ਤੇ ਜਾਂਦੇ ਹਾਂ, ਉੱਥੇ ਜਨਮ ਅਤੇ ਮੌਤ ਦੀ ਤਾਰੀਖ ਹੁੰਦੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਦੇ ਇਸ਼ਤਿਹਾਰ ‘ਤੇ 20 ਸਤੰਬਰ ਨੂੰ ਸਹੁੰ ਚੁੱਕਣ ਤੋਂ ਲੈ ਕੇ 2 ਦਸੰਬਰ 2021 ਤੱਕ ਦੀ ਤਰੀਕ ਰੱਖੀ ਗਈ ਸੀ। ਚੀਮਾ ਨੇ ਵਿਅੰਗ ਕਰਦਿਆਂ ਕਿਹਾ ਕਿ ‘ਐਲਾਨਜੀਤ’ ਉਰਫ਼ ‘ਵਿਸ਼ਵਾਸਜੀਤ’ ਚੰਨੀ 2017 ਤੋਂ 2022 ਤੱਕ ਦੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਜ਼ਿਕਰ ਕਰਨਾ ਭੁੱਲ ਗਿਆ।

ਮੁੱਖ ਮੰਤਰੀ ਚੰਨੀ ਅਤੇ ਸਿੱਧੂ ਵਿਚਾਲੇ ਹੋਈ ਤਕਰਾਰ ‘ਤੇ ਵੀ ਚੀਮਾ ਨੇ  ਚੁਟਕੀ ਲਈ। ਉਨ੍ਹਾਂ ਕਿਹਾ ਕਿ ਹੁਣ ਤਾਂ ਪੰਜਾਬ ਦਾ ਹਰ ਆਦਮੀ ‘ਘਰ-ਘਰ ਅੰਦਰ ਚੱਲੀ ਗੱਲ, ਸਿੱਧੂ ਨਹੀਂ ਮੰਨਦਾ ਚੰਨੀ ਦੀ ਗੱਲ’ ਕਹਿ ਰਿਹਾ ਹੈ।

Share This Article
Leave a Comment