ਅਕਾਲੀ ਆਗੂਆਂ ਨੇ ਕਿਸਾਨ ਆਗੂਆਂ ਨੂੰ ਬਹਿਸ ਦੀ ਦਿੱਤੀ ਚੁਣੌਤੀ

TeamGlobalPunjab
2 Min Read

ਚੰਡੀਗੜ੍ਹ :(ਦਰਸ਼ਨ ਸਿੰਘ ਖੋਖਰ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਅਕਾਲੀ ਦਲ ਖ਼ਿਲਾਫ਼ ਬੋਲ ਕੇ ਸਿਆਸੀ ਬਿਆਨਬਾਜ਼ੀ ਕਰਨ ਦੀ ਨਿਖੇਧੀ ਕੀਤੀ ਹੈ ਅਕਾਲੀ ਆਗੂਆਂ ਨੇ ਕਿਹਾ ਕਿ ਦਿੱਲੀ ਤੋੰ ਵਾਪਸੀ ਵੇਲੇ ਅਕਾਲੀ ਵਰਕਰਾਂ ਨਾਲ ਕੁਝ ਕਿਸਾਨਾਂ ਨੇ ਜੋ ਮਾੜਾ ਵਤੀਰਾ ਅਪਣਾਇਆ ਹੈ ਉਸ ਬਾਰੇ ਉਹ ਜਿਸ ਮਰਜ਼ੀ ਪਲੇਟਫਾਰਮ ਉੱਤੇ ਬਹਿਸ ਕਰ ਲੈਣ। ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਕਾਲੀ ਵਰਕਰਾਂ ਖਿਲਾਫ ਜੋ ਵੀ ਕੋਈ ਵੀਡੀਓ ਹੈ ਜਾਰੀ ਕਰ ਦੇਣ ਤਾਂ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ।

ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਨੇ ਜੋ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ ਉਸ ਬਾਰੇ ਕਿਸੇ ਨੂੰ ਵੀ ਦੱਸਿਆ ਨਹੀਂ, ਜਿਸ ਕਾਰਨ ਉਨ੍ਹਾਂ ਕਈ ਦਿਨਾ ਬਾਅਦ ਘਟਨਾਵਾਂ ਦੀ ਵੀਡੀਓ ਅਤੇ ਤੱਥ ਪੇਸ਼ ਕੀਤੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਕਿਸਾਨਾਂ ਦਾ ਪੱਖੀ ਹੈ ਪਰ ਬਲਬੀਰ ਸਿੰਘ ਰਾਜੇਵਾਲ ਅਕਾਲੀ ਦਲ ਦਾ ਅਕਸ ਖ਼ਰਾਬ ਕਰ ਰਹੇ ਹਨ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਜੋ ਅਕਾਲੀ ਵਰਕਰਾਂ ਨਾਲ ਮਾੜਾ ਕੀਤਾ ਉਸ ਬਾਰੇ ਅਕਾਲੀ ਆਗੂ ਫੋਨ ਉੱਤੇ ਹੀ ਉਨ੍ਹਾਂ ਨਾਲ ਸੰਪਰਕ ਕਰਕੇ ਘਟਨਾ ਦੀ ਨਿੰਦਾ ਕਰ ਦਿੰਦੇ ਤਾਂ ਵੀ ਠੀਕ ਸੀ ਪਰ ਕਿਸਾਨ ਆਗੂਆਂ ਨੇ ਤਾਂ ਲੰਮਾ ਸਮਾਂ ਇਸ ਮਾਮਲੇ ‘ਤੇ ਚੁੱਪ ਹੀ ਧਾਰੀ ਰੱਖੀ। ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਰਾਜੇਵਾਲ ਇਹ ਸਪਸ਼ਟ ਕਰਨ ਕਿ ਜੋ ਉਨ੍ਹਾਂ ਅੱਜ ਪ੍ਰੈੱਸ ਕਾਨਫਰੰਸ ਵਿੱਚ ਮੰਨਿਆ ਹੈ ਕਿ ਦਿੱਲੀ ਮੋਰਚੇ ‘ਤੇ ਕੁਝ ਏਜੰਸੀਆਂ ਅਤੇ ਕੁਝ ਹੋਰ ਤਾਕਤਾਂ ਮਾਹੌਲ ਖ਼ਰਾਬ ਕਰ ਰਹੀਆਂ ਹਨ ਉਨ੍ਹਾਂ ਬਾਰੇ ਵੀ ਪੂਰੀ ਗੱਲ ਜਨਤਾ ਸਾਹਮਣੇ ਰੱਖੀ ਜਾਵੇ ।

Share This Article
Leave a Comment